ਫ਼ਗਵਾੜਾ 'ਚ ਸ਼ਰਾਬੀਆਂ ਵੱਲੋਂ ਨੌਜਵਾਨ ਨਾਲ ਕੁੱਟਮਾਰ ਤੇ ਮੋਟਰਸਾਈਕਲ ਫੂਕਿਆ
ਏਬੀਪੀ ਸਾਂਝਾ | 27 Mar 2018 10:58 AM (IST)
ਜਲੰਧਰ: ਫ਼ਗਵਾੜਾ ਵਿੱਚ 5 ਮੁੰਡਿਆਂ ਨੇ ਨਸ਼ੇ ਵਿੱਚ ਇੱਕ ਨੌਜਵਾਨ ਨੂੰ ਕੁੱਟਿਆ ਤੇ ਉਸ ਦੇ ਮੋਟਰਸਾਇਕਲ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਮੁੰਡਿਆਂ ਨੇ ਦੂਜੇ ਮੁੰਡੇ ਦਾ ਮੋਟਰਸਾਇਕਲ ਖੋਹ ਲਿਆ ਅਤੇ ਭੱਜ ਗਏ। ਫ਼ਗਵਾੜਾ ਦੇ ਮੁੱਖ ਬਾਜ਼ਾਰ ਬਾਬਾ ਗਦੀਆ ਵਿੱਚ ਬੀਤੀ ਰਾਤ 9 ਵਜੇ ਪੰਜ ਮੁੰਡਿਆਂ ਨੇ ਹਰਮਨ ਨਾਂਅ ਦੇ ਨੌਜਵਾਨ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਮੋਟਰਸਾਇਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਰਮਨ ਨੂੰ ਕੁੱਟਣ ਤੋਂ ਬਾਅਦ ਸ਼ਰਾਬੀ ਹਾਲਤ ਵਿੱਚ ਮੁੰਡਿਆਂ ਨੇ ਉਸੇ ਰਾਹ ਤੋਂ ਜਾ ਰਹੇ ਚਰਨਪ੍ਰੀਤ ਨੂੰ ਰੋਕਿਆ ਤੇ ਉਸ ਦਾ ਮੋਟਰਸਾਇਕਲ ਖੋਹ ਲਿਆ। ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੀ ਪਛਾਣ ਕਰ ਲਈ ਹੈ, ਦੋ ਮੁੰਡਿਆਂ ਦੀ ਪਛਾਣ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਇਹ ਪੂਰਾ ਮਾਮਲਾ ਕੀ ਹੈ ਫਿਲਹਾਲ ਇਸ ਬਾਰੇ ਪੁਲਿਸ ਵੀ ਕੁਝ ਸਪੱਸ਼ਟ ਨਹੀਂ ਕਰ ਸਕੀ।