ਖੰਨਾ: ਨਵਜੋਤ ਸਿੱਧੂ ਦੇ ਪਾਕਿ ਦੌਰੇ ਦੀਆਂ ਤਸਵੀਰਾਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਖੁਦ ਹੀ ਘਿਰ ਗਿਆ ਹੈ। ਇਸ ਮਗਰੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀਆਂ ਪਾਕਿ ਦੌਰੇ ਦੀਆਂ ਤਸਵੀਰਾਂ ਨੂੰ ਜਾਇਜ਼ ਠਹਿਰਾਉਂਦੇ ਨਜ਼ਰ ਆਏ। ਸੁਖਬੀਰ ਬਾਦਲ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਪਾਇਲ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਸਰਕਾਰ 'ਤੇ ਸ਼ਬਦੀ ਵਾਰ ਵੀ ਕੀਤੇ ਤੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਵਕਾਲਤ ਵੀ ਕੀਤੀ।
ਸਬੰਧਤ ਖ਼ਬਰ- ਵਿਧਾਨ ਸਭਾ 'ਚ ਫਸੇ ਸਿੱਧੂ ਤੇ ਮਜੀਠੀਆ ਦੇ ਸਿੰਙ, ਸੈਸ਼ਨ ਮੁਲਤਵੀ
ਮਲੌਦ ਪਹੁੰਚੇ ਸੁਖਬੀਰ ਬਾਦਲ ਨੂੰ ਪੱਤਰਕਾਰਾਂ ਨੇ ਪਾਕਿ ਦੌਰੇ ਮੌਕੇ ਨਵਾਜ ਸ਼ਰੀਫ ਨਾਲ ਤਸਵੀਰ ਬਾਰੇ ਸਵਾਲ ਕੀਤਾ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਨੂੰ ਜਾਇਜ਼ ਦੱਸਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਵਫ਼ਦ ਵਿੱਚ ਪਾਕਿਸਤਾਨ ਗਏ ਸੀ, ਜਿਸ ਤਰ੍ਹਾਂ ਰਾਜੀਵ ਗਾਂਧੀ ਤੇ ਨਰੇਂਦਰ ਮੋਦੀ ਵੀ ਗਏ ਸੀ। ਉਨ੍ਹਾਂ ਦੱਸਿਆ ਕਿ ਤਸਵੀਰ ਵਿੱਚ ਉਹ ਇੱਕ ਸੂਬੇ ਦੇ ਨੁਮਾਇੰਦੇ ਦੀ ਹੈਸੀਅਤ ਸਦਕਾ ਹੀ ਸ਼ਰੀਫ ਨਾਲ ਖੜ੍ਹੇ ਸਨ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਤੇ ਮਜੀਠੀਆ ਲਈ ਨਵੀਂ ਮੁਸੀਬਤ, ਹਾਈਕੋਰਟ ਵੱਲੋਂ ਸੰਮਨ
ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਸ਼ਿਕਾਇਤ 'ਤੇ ਅਦਾਲਤ ਵੱਲੋਂ ਬਾਦਲ ਤੇ ਮਜੀਠੀਆ ਨੂੰ ਸੰਮਨ ਕੀਤੇ ਜਾਣ 'ਤੇ ਉਨ੍ਹਾਂ ਕੈਪਟਨ ਸਰਕਾਰ 'ਤੇ ਹਮਲਾ ਬੋਲ ਦਿੱਤਾ। ਬਾਦਲ ਨੇ ਕਿਹਾ ਕਿ ਇਹ ਸਭ ਸਿਆਸੀ ਡਰਾਮਾ ਹੈ ਤੇ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਜਨਤਾ ਦਾ ਧਿਆਨ ਦੂਜੇ ਪਾਸੇ ਲਾ ਰਹੀ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਕੋਈ ਵੀ ਸੰਮਨ ਨਹੀਂ ਮਿਲਿਆ।
ਸਬੰਧਤ ਖ਼ਬਰ- ਬਹਿਬਲ ਕਲਾਂ ਤੇ ਬਰਗਾੜੀ ਕਾਂਡ 'ਚ ਹੋਣਗੇ ਵੱਡੇ ਖੁਲਾਸੇ