ਬਠਿੰਡਾ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਤਿੱਖਾ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਬੀਜੀਪੇ ਤੇ ਦੇਸ਼ ਦੇ ਟੁਕੜੇ ਕਰਨ ਤੇ ਵੱਖ ਵੱਖ ਧਰਮਾਂ ਵਿੱਚ ਪਾੜ ਪਾਉਣ ਦੇ ਦੋਸ਼ ਲਾਏ ।ਬਾਦਲ ਅੱਜ ਬਠਿੰਡਾ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਸੀ।


ਸੁਖਬੀਰ ਨੇ ਕਿਹਾ "ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਕਾਨੂੰਨ ਬਣੇ ਹਨ, ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਵੀ ਖੇਤੀ ਨਹੀਂ ਕੀਤੀ। ਮੋਦੀ ਸਰਕਾਰ ਅਫਸਰਾਂ ਦੇ ਕਹੇ ਤੇ ਚੱਲ ਰਹੀ ਹੈ। ਅਫ਼ਸੋਸ ਹੁਣ ਇਸ ਗੱਲ ਦਾ ਹੈ ਕਿ ਦੇਸ਼ ਤੇ ਸੂਬੇ ਨੂੰ ਧਰਮ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਸਰਕਾਰ। ਜੋ ਸਰਕਾਰ ਦੇ ਹੱਕ 'ਚ ਬੋਲਦਾ ਹੈ, ਉਹ ਦੇਸ਼ ਭਗਤ ਤੇ ਜੋ ਖਿਲਾਫ ਬੋਲਦਾ , ਉਹ ਟੁਕੜੇ ਟੁਕੜੇ ਗੈਂਗ ਹੋ ਜਾਂਦਾ ਹੈ ਪਰ ਅਸਲ 'ਚ ਟੁਕੜ ਟੁਕੜੇ ਗੈਂਗ ਇਹ ਬੀਜੇਪੀ ਹੀ ਹੈ।"

ਬਾਦਲ ਨੇ ਦੋਸ਼ ਲਾਉਂਦੇ ਹੋਏ ਕਿਹਾ, "ਬੀਜੇਪੀ ਨੇ ਪਹਿਲਾਂ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਤੇ ਹੁਣ ਹਿੰਦੂ ਤੇ ਸਿੱਖ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।"

ਕਿਸਾਨਾਂ ਦੇ ਮਾਰਚ ਵਿੱਚ ਫੌਜ ਦਾ ਜਵਾਨ  ਸ਼ਾਮਲ ਹੋਣ ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਲੋਕਾਂ ਦੇ ਜਜ਼ਬਾਤ ਸੁਣਨ ਦੀ ਲੋੜ ਹੈ। ਇਹ ਇੱਕ ਜਜ਼ਬਾਤ ਹੈ ਪੰਜਾਬੀਆਂ ਦਾ ਦੇਸ਼ ਦੇ ਅੰਨਦਾਤਾ ਨੂੰ ਲੈ ਕੇ ਪਹਿਲਾਂ ਨਾਅਰਾ ਹੁੰਦਾ ਸੀ, "ਜੈ ਜਵਾਨ ਜੈ ਕਿਸਾਨ" ਹੁਣ ਜਵਾਨ ਵੀ ਅੰਦੋਲਨ 'ਚ ਆ ਗਿਆ ਅਤੇ ਕਿਸਾਨ ਵੀ ਇਸ ਤੋਂ ਵੱਧ ਕੀ ਚਾਹੀਦਾ ਹੈ?