Shiromani Akaali Dal: ਅਕਾਲੀ ਦਲ ਨੇ ਐਲਾਨੇ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੀਤਾ ਹੈ। ਪਾਰਟੀ ਹੁਣ ਤੱਕ 83 ਉਮੀਦਵਾਰ ਐਲਾਨ ਚੁੱਕੀ ਹੈ। 






ਚੀਮਾ ਨੇ ਆਪਣੇ ਟਵੀਟ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਾਚੌਰ ਤੋਂ ਸੁਨੀਤਾ ਚੌਧਰੀ, ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿਟੂ ਚੱਠਾ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਨੌਜਵਾਨ ਆਗੂ ਬਚਿੱਤਰ ਸਿੰਘ ਕੋਹਾੜ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ।


ਦੱਸ ਦਈਏ ਕਿ ਅਕਾਲੀ ਦਲ ਹੁਣ ਤੱਕ ਆਪਣੇ ਕੁੱਲ 83 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ। ਇਹ ਸਾਰੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਹੋਣਗੇ। ਪਾਰਟੀ ਵੱਲੋਂ ਹੁਣ ਤੱਕ 83 ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ। ਜਦਕਿ 14 ਉਮੀਦਵਾਰਾਂ ਦੀ ਸੂਚੀ ਵੀ ਜਲਦੀ ਹੀ ਆ ਜਾਵੇਗੀ। ਹਾਲ ਹੀ ਵਿੱਚ ਪਾਰਟੀ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਰਾਜ ਸਿੰਘ ਭੂੰਦੜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।


ਦੱਸ ਦਈਏ ਕਿ ਇਹ ਬ੍ਰੇਕਿੰਗ ਨਿਊਜ਼ ਹੈ, ਜੋ ਅਪਡੇਟ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Petrol Diesel Prices Today 13 Nov: ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਨਹੀਂ ਮਿਲੀ ਰਾਹਤ, ਜਾਣੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904