Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਫੇਰੀ 'ਤੇ ਪੁੱਜੇ। ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਤੇ ਅਫਸਰਾਂ ਨੂੰ ਤਾੜਨਾ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਤੰਜ ਕਸਦੇ ਹੋਏ ਕਿਹਾ ਕਿ ਨਕਲੀ ਮੁੱਖ ਮੰਤਰੀ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਹੈ। ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਉਦਘਾਟਨ ਹੋਵੇ ਸਿਰਫ ਕੇਜਰੀਵਾਲ ਵੱਲੋਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਸੁਸਾਈਡ ਨੋਟ ਦਿਖਾਉਂਦੇ ਬਾਦਲ ਨੇ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਦਾ ਨਾਂਅ ਹੈ ਤੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਸੁਸਾਈਡ ਨੋਟ ਲਿਖਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ ਇਹ  ਮ੍ਰਿਤਕਾ ਦੇ ਨਾਲ ਸਰਾਸਰ ਬੇਇਨਸਾਫੀ ਹੈਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਹੈ ਜੇ ਕੋਈ ਸੁਸਾਈਡ ਨੋਟ ਲਿਖਦਾ ਹੈ ਤੇ ਉਸ 'ਤੇ ਕਾਨੂੰਨ ਪਰਚਾ ਦਿੰਦਾ ਹੈ। ਪਰ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀ ਤੇ ਨਾਂ ਹੀ ਕੋਈ ਪਰਚਾ ਦਰਜ ਕੀਤਾ ਗਿਆ ਹੈ ਤੇ ਨਾ ਹੀ ਉਸ ਤੇ ਕੋਈ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਬਾਦਲ ਨੇ ਅਕਾਲੀ ਲੀਡਰ ਬੰਟੀ ਰੁਮਾਣਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ 2015 ਦੀ ਪੁਰਾਣੀ ਕਿਸੇ ਵੀਡੀਓ ਨੂੰ ਲੈ ਕੇ ਪਰਚਾ ਦਰਜ ਕਰਵਾਇਆ ਗਿਆ ਹੈ। ਬਾਦਲ ਨੇ ਕਿਹਾ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਰੋਜ਼ ਟੀਵੀ ਉੱਤੇ ਝੂਠ ਬੋਲ ਰਿਹਾ ਹੈ। ਉਸ ਉੱਤੇ ਵੀ ਝੂਠ ਬੋਲਣ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਰਾਤ ਨੂੰ ਸ਼ਰਾਬ ਪੀ ਕੇ ਜੇ ਕੋਈ ਉਸ ਦੇ ਖਿਲਾਫ ਟਵੀਟ ਕਰਦਾ ਤੇ ਉਸ ਦੇ ਉੱਤੇ ਕਾਰਵਾਈ ਕਰਵਾ ਦਿੰਦਾ ਹੈ। ਇਹ  ਮੁੱਖ ਮੰਤਰੀ ਕਹਾਉਣ ਦੇ ਲਾਇਕ ਵੀ ਨਹੀਂ ਹੈ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਫਸਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਦਸਤਖ਼ਤ ਕਰਵਾਈ ਜਾ ਰਹੇ ਹਨ। ਤੁਹਾਡੇ ਦਸਤਖਤਾਂ ਰਾਹੀਂ ਕਰੋੜਾਂ ਰੁਪਏ ਗ਼ੈਰਕਾਨੂੰਨੀ ਭੇਜੇ ਜਾ ਰਹੇ ਹਨ। ਤੁਸੀਂ ਆਪਣੇ ਇਹ ਸਾਈਨ ਕਰਨੇ ਬੰਦ ਕਰੋ ਨਹੀਂ ਤਾਂ ਇਨਕੁਇਰੀਆਂ ਹੋਈਆਂ ਤਾਂ ਸਭ ਤੋਂ ਪਹਿਲੇ ਇਹ ਤੁਸੀਂ ਫੜੇ ਜਾਓਗੇ।  ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਉਤੇ ਮੀਡੀਆ ਨੂੰ ਕੰਟਰੋਲ ਕਰਨ ਦਾ ਇਲਜ਼ਾਮ ਲਾਇਆ। ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੀ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੈਸਾ ਕੋਈ ਚੀਜ਼ ਨਹੀਂ ਹੈ। ਤੁਸੀਂ ਸੱਚਾਈ ਨੂੰ ਦਿਖਾਓ। ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਸਟੈਂਡਰਡ ਹੁੰਦਾ ਹੈ ਉਸ ਤੋਂ ਥੱਲੇ ਨਾ ਜਾਓ।

ਬਾਦਲ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਤੇ ਦੇਸ਼ ਦੇ ਯੂਟਿਊਬਰ ਹਨ ਉਨ੍ਹਾਂ ਨੂੰ ਹੋਰ ਲਾਲਚ ਦੇ ਦਿੱਤਾ ਹੈ ਇੱਕ ਵਾਰ ਤੁਸੀਂ ਸਾਡਾ ਨਾਂਅ ਲੈ ਕੇ ਦਿਖਾਓ ਤੁਹਾਨੂੰ ਹੋਰ ਪੈਸਾ ਦਵਾਂਗੇ। ਸਾਡੇ ਹੱਕ 'ਚ ਬੋਲੋਗੇ ਤੁਹਾਨੂੰ ਪੈਸਾ ਦੇਵਾਂਗੇ ਜੇ ਹੱਕ ਚ ਨਹੀਂ ਬੋਲੋਗੇ ਤੁਹਾਨੂੰ ਪੈਸਾ ਨਹੀਂ ਦਵਾਂਗੇ। ਬਾਦਲ ਨੇ ਕਿਹਾ ਕਿ ਸਾਰਿਆਂ ਦੀ ਜਾਂਚ ਹੋਵੇਗੀ।

ਸੁਖਬੀਰ ਬਾਦਲ ਨੇ ਕਿਹਾ ਜਿਵੇਂ ਦਿੱਲੀ ਵਿੱਚ ਸ਼ਰਾਬ ਘਪਲੇ ਵਿੱਚ ਦਿੱਲੀ ਦੇ ਸਾਰੇ ਮੰਤਰੀ ਅੰਦਰ ਹਨ। ਉਸ ਤਰ੍ਹਾਂ ਹੀ ਭਗਵੰਤ ਮਾਨ ਵੀ ਕਿਸੇ ਦਿਨ ਅੰਦਰ ਜਾਵੇਗਾ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਾਂਅ ਬਦਵ ਕੇ ਲੁਟੇਰਿਆਂ ਦੀ ਪਾਰਟੀ ਨਾਂਅ ਰੱਖਣਾ ਚਾਹੀਦਾ ਹੈ।ਬਾਦਲ ਨੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਲਗਾਤਾਰ ਕਤਲ ਹੋ ਰਹੇ ਹਨ ਨਸ਼ਾ ਵਿਕ ਰਿਹਾ ਹੈ। ਕਬੱਡੀ ਪਲੇਅਰਾਂ ਦੇ ਕਤਲ ਹੋ ਰਹੇ ਹਨ। ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਕੋਈ ਔਰਤ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੀ।