Diljit Dosanjh's Jogi: ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਆਪਣੀ ਫਿਲਮ ਜੋਗੀ (Jogi) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਫ਼ਿਲਮ ‘ਜੋਗੀ’ 16 ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ 1984 ’ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਲਈ ਪੈਦਾ ਹੋਏ ਮੁਸ਼ਕਿਲ ਹਾਲਾਤ ਨੂੰ ਦਿਖਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਫਿਲਮ ਦਾ ਦਿਲਜੀਤ ਦੇ ਨਾਲ ਗਹਿਰਾ ਜੁੜਾਵ ਹੈ। ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਉਣ ਵਾਲੀ ਇਸ ਫਿਲਮ ਵਿੱਚ ਕਲਾਕਾਰ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ। ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ ਨੂੰ ਅਲੀ ਅੱਬਾਸ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਦਿਲਜੀਤ ਦੀ ਇਸ ਫਿਲਮ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਨੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, " ਫਿਲਮ ਜੋਗੀ ਉਸ ਭਿਆਨਕ ਦਰਦ ਨੂੰ ਦਰਸਾਉਂਦੀ ਹੈ ਜੋ ਸਿੱਖ ਕੌਮ ਨੂੰ 1984 ਵਿੱਚ ਕਾਂਗਰਸ-ਪ੍ਰਯੋਜਿਤ ਨਸਲਕੁਸ਼ੀ ਵਿੱਚ ਸਹਿਣੀ ਪਈ ਸੀ। ਸਿੱਖਾਂ ਨੂੰ ਸਭ ਤੋਂ ਅਣਮਨੁੱਖੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਸਾਰਾ ਸਿਸਟਮ ਉਨ੍ਹਾਂ ਦੇ ਵਿਰੁੱਧ ਹੋ ਗਿਆ ਸੀ। ਭਿਆਨਕ ਸੁਪਨਾ ਬਰਕਰਾਰ ਹੈ ਕਿਉਂਕਿ ਹਜ਼ਾਰਾਂ ਬੇਕਸੂਰ ਪੀੜਤ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।"
ਬਾਦਲ ਨੇ ਇਕ ਹੋਰ ਟਵੀਟ 'ਚ ਕਿਹਾ, "ਫਿਲਮ ਇੱਕ ਦੇਸ਼ਭਗਤ ਭਾਈਚਾਰੇ ਦੇ ਡੂੰਘੇ ਅਤੇ ਨਾ ਬਿਆਨੇ ਜਾਣ ਵਾਲੇ ਦਰਦ ਨੂੰ ਦਰਸਾਉਂਦੀ ਹੈ। ਮੈਂ ਦਿਲਜੀਤ ਦੋਸਾਂਝ ਅਤੇ ਅਲੀ ਅਬਾਸ ਜ਼ਫਰ ਦਾ ਅਤੇ ਸਾਰੀ ਟੀਮ ਦਾ ਸਿੱਖ ਕੌਮ ਦਾ ਸਾਰਾ ਸੱਚ ਫ਼ਿਲਮ 'ਚ ਦਿਖਾਉਣ ਲਈ ਧੰਨਵਾਦ ਕਰਦਾ ਹਾਂ । ਮੈਨੂੰ ਉਮੀਦ ਹੈ ਕਿ ਇਹ ਸਾਡੀ ਸਰਕਾਰ ਨੂੰ ਅਜੇ ਵੀ ਉਡੀਕਿਆ ਹੋਇਆ ਨਿਆਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇਗਾ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ