ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪੰਥਕ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਪੰਥਕ ਮੁੱਦਿਆਂ ਬਾਰੇ ਹੀ ਗੱਲ਼ ਕੀਤੀ। ਉਨ੍ਹੇ ਨੇ ਇਸ ਮੌਕੇ ਕਰਤਾਰਪੁਰ ਲਾਂਘੇ ਦਾ ਮਾਡਲ ਵੀ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਤੋਂ ਜਥਾ ਲੈ ਕੇ ਆਉਣ ਤੇ ਨਗਰ ਕੀਰਤਨ ਦੀ ਸ਼ੁਰੂਆਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਮੀ ਭਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਲਾਂਘੇ ਨੂੰ ਲੈ ਕੇ ਪੈਸੇ ਨਹੀਂ ਖਰਚ ਰਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਲਾਂਘੇ ਦੀ ਕਾਰ ਸੇਵਾ ਸਾਨੂੰ ਦੇ ਦੇਵੇ, ਅਸੀਂ ਲਾਂਘਾ ਬਣਾਵਾਂਗੇ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਫੜੇ ਗਏ ਜਿਹੜੇ ਸਿੱਖ ਜੋਧਪੁਰ ਜੇਲ੍ਹ 'ਚ ਰੱਖੇ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਜਿਹੜੇ ਮੁਆਵਜ਼ਾ ਲੈਣ ਅਦਾਲਤ ਨਹੀਂ ਗਏ। ਆਪਰੇਸ਼ਨ ਬਲੂ ਸਟਾਰ ਸਮੇਂ ਫੜੇ ਗਏ ਸਿੱਖ ਨੌਜਵਾਨ, ਜੋ 35 ਸਾਲ ਤੋਂ ਜੇਲ੍ਹ ਵਿੱਚ ਹਨ, ਉਨ੍ਹਾਂ ਨੂੰ ਰਿਹਾਅ ਕਰਨ ਲਈ ਭਾਰਤ ਸਰਕਾਰ ਕੋਲ ਬੇਨਤੀ ਕੀਤੀ ਹੈ। ਭਾਰਤ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ 1984 ਵਿੱਚ ਕਾਂਗਰਸ ਸਰਕਾਰ ਸਮੇਂ ਹੋਏ 194 ਸਿੱਖਾਂ ਦੇ ਕਤਲੇਆਮ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਹੈ। ਹੁਣ ਡਿਸਚਾਰਜ ਕੀਤੇ ਕੇਸ ਮੁੜ ਖੋਲ੍ਹੇ ਜਾਣਗੇ। ਐਸਆਈਟੀ ਸਾਰੇ ਕੇਸਾਂ ਦੀ ਦੁਬਾਰਾ ਜਾਂਚ ਕਰੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਅੰਬੈਸੀ ਐਨਆਰਆਈ ਲੋਕਾਂ ਦੀ ਬਲੈਕ ਲਿਸਟ ਨਹੀਂ ਬਣਾ ਸਕੇਗੀ। ਪਹਿਲਾਂ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀ ਆਪਣੀ ਹੀ ਲਿਸਟ ਤਿਆਰ ਕਰ ਲੈਂਦੀਆਂ ਸੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ 314 ਲੋਕਾਂ ਦੀ ਬਲੈਕ ਲਿਸਟ ਘਟਾ ਕੇ ਸਿਰਫ 40 ਕਰ ਦਿੱਤੀ ਹੈ।
ਸੁਖਬੀਰ ਬਾਦਲ ਦੀ ਬੋਲ-ਬਾਣੀ 'ਤੇ ਪੰਥਕ ਰੰਗ! ਕਰਤਾਰਪੁਰ ਲਾਂਘੇ ਦੀ ਮੰਗੀ ਸੇਵਾ
ਏਬੀਪੀ ਸਾਂਝਾ
Updated at:
02 Jul 2019 06:05 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਪੰਥਕ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਪੰਥਕ ਮੁੱਦਿਆਂ ਬਾਰੇ ਹੀ ਗੱਲ਼ ਕੀਤੀ। ਉਨ੍ਹੇ ਨੇ ਇਸ ਮੌਕੇ ਕਰਤਾਰਪੁਰ ਲਾਂਘੇ ਦਾ ਮਾਡਲ ਵੀ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਲਾਂਘੇ ਨੂੰ ਲੈ ਕੇ ਪੈਸੇ ਨਹੀਂ ਖਰਚ ਰਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਲਾਂਘੇ ਦੀ ਕਾਰ ਸੇਵਾ ਸਾਨੂੰ ਦੇ ਦੇਵੇ, ਅਸੀਂ ਲਾਂਘਾ ਬਣਾਵਾਂਗੇ।
ਪੁਰਾਣੀ ਤਸਵੀਰ
- - - - - - - - - Advertisement - - - - - - - - -