ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਸੁਫਨੇ ਨੂੰ ਟਕਸਾਲੀਆਂ ਦਾ 'ਗ੍ਰਹਿਣ' ਲੱਗਦਾ ਜਾ ਰਿਹਾ ਹੈ। ਪਹਿਲਾਂ ਵੀ ਜਦੋਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਤਾਂ ਟਕਸਾਲੀਆਂ ਦੀ ਸਲਾਹ 'ਤੇ ਹੀ ਪ੍ਰਕਾਸ਼ ਸਿੰਘ ਬਾਦਲ ਆਪਣੇ ਇਕਲੌਤੇ ਪੁੱਤ ਦੀ ਰੀਝ ਪੂਰੀ ਨਹੀਂ ਕਰ ਸਕੇ ਸੀ। ਹੁਣ ਵੀ ਟਕਸਾਲੀਆਂ ਦੀ ਬਗਾਵਤ ਸੁਖਬੀਰ ਬਾਦਲ ਦੇ ਰਾਹ ਵਿੱਚ ਰੋੜਾ ਬਣਦੀ ਨਜ਼ਰ ਆ ਰਹੀ ਹੈ।
ਟਕਸਾਲੀ ਲੀਡਰਾਂ ਨੇ ਇੱਕੋ ਸ਼ਰਤ ਰੱਖੀ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਾਹਿਆ ਜਾਵੇ। ਬੇਸ਼ੱਕ ਇਸ ਵੇਲੇ ਅਕਾਲੀ ਦਲ 'ਤੇ ਪੂਰਾ ਕਬਜ਼ਾ ਬਾਦਲ ਪਰਿਵਾਰ ਦਾ ਹੈ ਪਰ ਜੇਕਰ ਇਸੇ ਤਰ੍ਹਾਂ ਟਕਸਾਲੀ ਲੀਡਰ ਬਗਾਵਤ ਕਰਦੇ ਰਹੇ ਤਾਂ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਬਣਨ ਦੀ ਰੀਝ ਅਧੂਰੀ ਰਹਿ ਸਕਦਾ ਹੈ।
ਪਾਰਟੀ ਤੋਂ ਵੱਖ ਹੋਏ ਟਕਸਾਲੀ ਲੀਡਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ 2022 ਵਿੱਚ ਮੁੱਖ ਮੰਤਰੀ ਬਣਨ ਦਾ ਖ਼ੁਆਬ ਨਾ ਵੇਖਣ ਕਿਉਂਕਿ ਪੰਥਕ ਪਾਰਟੀ ਨੂੰ ਨਿੱਜੀ ਜਾਇਦਾਦ ਬਣਾਉਣ ਨਾਲ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਇਆ ਹੈ, ਜੋ ਕਿਸੇ ਵੀ ਕੀਮਤ ’ਤੇ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਆਪਣੀਆਂ ਮਨਮਾਨੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਹੈ।
ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਲੰਮਾ ਸਮਾਂ ਪਾਰਟੀ ਪ੍ਰਧਾਨ ਰਹਿਣ ਕਾਰਨ ਪਾਰਟੀ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਪਾਰਟੀ ਦੀ ਮਾੜੀ ਹਾਲਤ ਹੋ ਗਈ ਹੈ। ਸੇਖਵਾਂ ਨੇ ਲੋਕਾਂ ਨੂੰ ਅਗਾਂਹ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਉਦੇਸ਼ 1920 ਵਾਲਾ ਤੇ ਕੁਰਬਾਨੀਆਂ ਵਾਲਾ ਅਕਾਲੀ ਦਲ ਮੁੜ ਕਾਇਮ ਕਰਨਾ ਤੇ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ।
ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਸੁਫਨੇ ਨੂੰ ਟਕਸਾਲੀਆਂ ਦਾ 'ਗ੍ਰਹਿਣ'
ਏਬੀਪੀ ਸਾਂਝਾ
Updated at:
07 Feb 2020 12:52 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੇ ਸੁਫਨੇ ਨੂੰ ਟਕਸਾਲੀਆਂ ਦਾ 'ਗ੍ਰਹਿਣ' ਲੱਗਦਾ ਜਾ ਰਿਹਾ ਹੈ। ਪਹਿਲਾਂ ਵੀ ਜਦੋਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਤਾਂ ਟਕਸਾਲੀਆਂ ਦੀ ਸਲਾਹ 'ਤੇ ਹੀ ਪ੍ਰਕਾਸ਼ ਸਿੰਘ ਬਾਦਲ ਆਪਣੇ ਇਕਲੌਤੇ ਪੁੱਤ ਦੀ ਰੀਝ ਪੂਰੀ ਨਹੀਂ ਕਰ ਸਕੇ ਸੀ। ਹੁਣ ਵੀ ਟਕਸਾਲੀਆਂ ਦੀ ਬਗਾਵਤ ਸੁਖਬੀਰ ਬਾਦਲ ਦੇ ਰਾਹ ਵਿੱਚ ਰੋੜਾ ਬਣਦੀ ਨਜ਼ਰ ਆ ਰਹੀ ਹੈ।
- - - - - - - - - Advertisement - - - - - - - - -