ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਵਿੱਤ ਮੰਤਰਾਲੇ ਨੂੰ ਕਿਸਾਨਾਂ ਲਈ ਵਿਆਪਕ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ।ਦੱਸ ਦੇਈਏ ਕਿ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਪ੍ਰਦਰਸ਼ਨ ਨੂੰ ਕਿਸਾਨ ਪੂਰੇ ਜ਼ੋਰਾਂ ਨਾਲ ਜਾਰੀ ਰੱਖ ਰਹੇ ਹਨ ਅਤੇ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।ਉਧਰ ਕੇਂਦਰ ਦੀ ਮੋਦੀ ਸਰਕਾਰ ਵੀ
ਆਪਣੇ ਲਏ ਹੋਏ ਫੈਸਲੇ ਤੋਂ ਪੈਰ ਪਿੱਛੇ ਖਿੱਚਣ ਲਈ ਤਿਆਰ ਨਹੀਂ ਹੈ।


ਕੇਂਦਰ ਦੇ ਇਹਨਾਂ ਵਿਵਾਦਪੂਰਨ ਬਿੱਲਾਂ ਕਾਰਨ ਹੀ ਅਕਾਲੀ ਦਲ ਦਾ ਭਾਜਪਾ ਨਾਲ ਦਹਾਕਿਆਂ ਪੂਰਾਣਾ ਗੱਠਜੋੜ ਵੀ ਟੁਟ ਚੁੱਕਾ ਹੈ।ਦੱਸ ਦੇਈਏ ਕੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੀ ਅਕਾਲੀ ਦਲ ਦੀ ਇਕੋ ਇਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਅਸਤੀਫਾ ਦੇਣ ਪਿਆ ਸੀ।ਅਜਿਹੀ ਸਥਿਤੀ ਵਿੱਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੇਂਦਰੀ ਵਜ਼ਾਰਤ ਛੱਡਣ ਵਾਲੀ ਅਕਾਲੀ ਦਲ ਦੀ ਕਿਸੇ ਵੀ ਅਪੀਲ ਨੂੰ ਉਹ ਮੋਦੀ ਸਰਕਾਰ ਮੰਨੇਗੀ ਜਾਂ ਨਹੀਂ? ਕਿਸਾਨਾਂ ਦਾ ਰੋਸ ਲਗਾਤਾਰ ਪੰਜਾਬ ਅੰਦਰ ਜਾਰੀ ਹੈ।ਕਿਸਾਨ ਕੇਂਦਰ ਸਰਾਕਰ ਦੇ ਨਾਲ ਨਾਲ ਕਾਰਪੋਰੇਟ ਘਰਾਣਿਆ ਦਾ ਵੀ ਵਿਰੋਧ ਕਰ ਰਹੇ ਹਨ।

ਉਧਰ ਕਿਸਾਨ ਰੇਲਵੇ ਪੱਟੜੀਆਂ ਤੇ ਬੈਠੇ ਹੋਏ ਹਨ ਅਤੇ ਕੇਂਦਰ ਦੇ ਵਿਵਾਦਪੂਰਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ।ਰੇਲ ਸੇਵਾ ਬੰਦ ਹੋਣ ਕਾਰਨ ਪਾਵਰ ਪਲਾਂਟਾ ਦਾ ਕੋਲਾ ਮੁੱਕ ਚੱਕਾ ਹੈ ਅਤੇ ਪੰਜ ਪਾਵਰ ਪਲਾਂਟ ਠੱਪ ਹੋ ਚੁੱਕੇ ਹਨ।ਅਜਿਹੇ ਵਿੱਚ ਪੰਜਾਬ ਅੰਦਰ ਬਲੈਕ ਆਉਟ ਹੋਣ ਦਾ ਵੀ ਖ਼ਤਰਾ ਮੰਡਰਾ ਰਿਹਾ ਹੈ।

ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਕੇਂਦਰ ਦੇ ਖਿਲਾਫ ਆਪਣਾ ਰੋਸ ਹੋਰ ਤਿੱਖ ਕਰਨ ਦੀ ਤਿਆਰੀ ਕਰ ਚੁੱਕੀਆਂ ਹਨ।ਕਿਸਾਨ ਜੱਥੇਬੰਦੀਆਂ ਵਲੋਂ 5 ਨਵੰਬਰ ਨੂੰ ਦੇਸ਼ ਭਰ ਅੰਦਰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਘੇਰਨ ਦੀ ਵੀ ਤਿਆਰੀ ਚੱਲ ਰਹੀ ਹੈ।