ਗੁਰਦਾਸਪੁਰ: ਸੁਖਦੀਪ ਸਿੰਘ ਤੇਜਾ ਨੂੰ ਸੋਮਵਾਰ ਬਟਾਲਾ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ। ਨਗਰ ਨਿਗਮ ਦੇ ਕੁੱਲ 50 ਪਾਰਸ਼ਦਾਂ ਵਿੱਚੋਂ ਤੇਜਾ ਸਮੇਤ ਕਾਂਗਰਸ ਦੇ 36 ਪਾਰਸ਼ਦ ਹਨ। ਸੋਮਵਾਰ ਨੂੰ ਹੋਈ ਸਦਨ ਦੀ ਪਹਿਲੀ ਬੈਠਕ ਵਿੱਚ ਸੁਖਦੀਪ ਸਿੰਘ ਤੇਜਾ ਦੇ ਮੁਕਾਬਲੇ ਕਿਸੇ ਹੋਰ ਪਾਰਸ਼ਦ ਦਾ ਨਾਂ ਮੇਅਰ ਲਈ ਪੇਸ਼ ਨਹੀਂ ਹੋਇਆ। ਸਰਵਸੰਮਤੀ ਨਾਲ ਤੇਜਾ ਨੂੰ ਮੇਅਰ ਚੁਣ ਲਿਆ ਗਿਆ।


ਇਸ ਤੋਂ ਪਹਿਲਾਂ ਵੀ ਸੁਖਦੀਪ ਸਿੰਘ ਤੇਜਾ ਪਾਰਸ਼ਦ ਤੇ ਸਰਪੰਚ ਰਹਿ ਚੁੱਕੇ ਹਨ। ਸੋਮਵਾਰ ਨੂੰ ਨਗਰ ਨਿਗਮ ਦੇ ਹਾਲ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਇਆ ਗਿਆ। ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਤੇ ਡਿਪਟੀ ਮੇਅਰ ਚੰਦਰਕਾਂਤਾ ਨੂੰ ਚੁਣਿਆ ਗਿਆ।


ਇਸ ਮੌਕਾ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਉਨ੍ਹਾਂ ਨਾਲ ਜਲੰਧਰ ਰੇਂਜ ਦੀ ਕਮਿਸ਼ਨਰ ਆਈਏਐਸ ਗੁਰਪ੍ਰੀਤ ਕੌਰ ਨੇ ਚੋਣ ਕਰਵਾ ਕੇ ਸਰਵਸੰਮਤੀ ਨਾਲ ਬਟਾਲਾ ਦੇ ਨਵਨਿਯੁਕਤ ਪਾਰਸ਼ਦ ਸੁਖਦੀਪ ਸਿੰਘ ਤੇਜਾ ਨੂੰ ਮੇਅਰ ਬਣਾਇਆ। ਇਸ ਦੌਰਾਨ ਮੀਡੀਆ ਨੂੰ ਕਵਰੇਜ ਤੋਂ ਰੋਕਿਆ ਗਿਆ ਤੇ ਹਾਉਸ ਮੀਟਿੰਗ ਹਾਲ ਤੋਂ ਦੂਰ ਰੱਖਿਆ ਗਿਆ।


ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅੱਜ ਬਟਾਲਾ ਦੇ ਮੇਅਰ ਦੀ ਚੋਣ ਸਮੇਂ ਹਾਜ਼ਰ ਹੋਏ ਹਨ। ਕਾਂਗਰਸ ਕੋਲ ਪੂਰਨ ਸਮਰਥਨ ਹੋਣ ਕਰਕੇ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਇਆ ਹੈ। ਬੇਸ਼ਕ ਸਾਡੇ ਪਾਰਸ਼ਦ ਹਾਉਸ ਵਿੱਚ ਘੱਟ ਹਨ ਪਰ ਫਿਰ ਵੀ ਜੇਕਰ ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਦਾ ਕੋਈ ਹੇਰਾਫੇਰੀ ਕੀਤੀ ਤਾਂ ਕਾਂਗਰਸ ਦਾ ਜੰਮ ਕੇ ਵਿਰੋਧ ਕਰਾਂਗੇ। 


ਇਹ ਵੀ ਪੜ੍ਹੋ:  5000mAh ਦੀ ਬੈਟਰੀ ਵਾਲੇ Motorola ਦੇ ਸਮਾਰਟਫ਼ੋਨ ਨੂੰ ਸਿਰਫ਼ 649 ਰੁਪਏ ’ਚ ਖ਼ਰੀਦਣ ਦਾ ਸੁਨਹਿਰੀ ਮੌਕਾ, ਛੇਤੀ ਕਰੋ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904