Moto G30: ਮੋਟੋਰਲਾ (Motorla) ਕੰਪਨੀ ਨੇ ਪਿਛਲੇ ਮਹੀਨੇ ਹੀ ਭਾਰਤੀ ਬਾਜ਼ਾਰ ’ਚ Moto G30 ਸਮਾਰਟਫ਼ੋਨ ਲਾਂਚ ਕੀਤਾ ਸੀ। ਮੋਟੋ ਦੇ ਇਸ ਸਮਾਰਟਫ਼ੋਨ ਨੂੰ 4GB ਰੈਮ ਤੇ 64GB ਇਨ-ਬਿਲਟ ਸਟੋਰੇਜ ਨਾਲ ਭਾਰਤ ’ਚ ਉਤਾਰਿਆ ਗਿਆ ਹੈ। ਜੇ ਤੁਸੀਂ ਮੋਟੋਰਲਾ ਦੇ ਗਾਹਕ ਹੋ, ਤਾਂ Moto G30 ਸਮਾਰਟਫ਼ੋਨ ਨੂੰ ਸਿਰਫ਼ 649 ਰੁਪਏ ਵਿੱਚ ਖ਼ਰੀਦ ਕੇ ਘਰ ਲਿਆ ਸਕਦੇ ਹੋ।


ਈ-ਕਾਮਰਸ ਸਾਈਟ Flipkart ਉੱਤੇ Moto G30 ਨੂੰ ਭਾਰੀ ਛੋਟ ਨਾਲ ਲਿਸਟ ਕੀਤਾ ਗਿਆ ਹੈ। ਜੇ ਉਸ ਵਿੱਚ ਦਿੱਤੇ ਫ਼ੀਚਰਜ਼ ਦੀ ਗੱਲ ਕਰੀਏ, ਤਾਂ ਉਸ ਵਿੱਚ 64 ਮੈਗਾਪਿਕਸਲ ਦਾ ਕੁਐਡ ਰੀਅਰ ਕੈਮਰਾ, 5000mAh ਦੀ ਦਮਦਾਰ ਬੈਟਰੀ ਜਿਹੇ ਕਈ ਫ਼ੀਚਰਜ਼ ਸ਼ਾਮਲ ਕੀਤੇ ਗਏ ਹਨ।


ਇੰਝ ਖ਼ਰੀਦੋ 694 ਰੁਪਏ ’ਚ Moto G30


ਜੇ ਤੁਸੀਂ Moto G30 ਸਮਾਰਟਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। Moto G30 ਦੀ ਅਸਲ ਕੀਮਤ 10,999 ਰੁਪਏ ਹੈ ਪਰ Flipkart ਉੱਤੇ ਇਸ ਸਮਾਰਟਫ਼ੋਨ ਉੱਤੇ 10,350 ਰੁਪਏ ਤੱਕ ਦਾ ਐਕਸਚੇਂਜ ਆਫ਼ਰ ਉਪਲਬਧ ਕਰਵਾਈ ਜਾ ਰਹੀ ਹੈ। ਉਸ ਤੋਂ ਬਾਅਦ ਗਾਹਕ ਇਹ ਸਮਾਰਟਫ਼ੋਨ ਸਿਰਫ਼ 649 ਰੁਪਏ ’ਚ ਵੀ ਖ਼ਰੀਦ ਸਕਦੇ ਹਨ।


ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ ਐਕਸਚੇਂਜ ਆੱਫ਼ਰ ਦੀ ਕੀਮਤ ਗਾਹਕਾਂ ਦੇ ਮੌਜੂਦਾ ਸਮਾਰਟਫ਼ੋਨ ਦੇ ਮਾੱਡਲ ਨੰਬਰ ਉੱਤੇ ਨਿਰਭਰ ਕਰੇਗੀ। ਹੋਰ ਆੱਫ਼ਰਜ਼ ਦੀ ਗੱਲ ਕਰੀਏ, ਤਾਂ ICICI ਬੈਂਕ ਦੇ ਡੇਬਿਟ ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ’ਤੇ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਖ਼ਰੀਦਦਾਰੀ ਕਰਨ ਦੌਰਾਨ Flipkart Axis ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ 5 ਫ਼ੀਸਦੀ ਦੀ ਅਨਲਿਮਿਟੇਡ ਕੈਸ਼ਬੈਕ ਆਫ਼ਰ ਦਿੱਤੀ ਜਾ ਰਹੀ ਹੈ।


Moto G30 Specification


ਮੋਟੋ G30 ’ਚ 720 x 1600 ਪਿਕਸਲ ਰੈਜ਼ੋਲਿਯੂਸ਼ਨ ਨਾਲ 6.5 ਇੰਚ ਦੀ ਐੱਚਡੀ ਡਿਸਪਲੇਅ ਦਿੱਤੀ ਗਈ ਹੈ। ਪਾਵਰ ਬੈਕਅਪ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿੱਚ ਚਾਰ ਰੀਅਰ ਕੈਮਰਾ ਸ਼ਾਮਲ ਕੀਤਾ ਗਿਆ ਹੈ।


ਇਸ ਦਾ ਪ੍ਰਾਇਮਰੀ ਸੈਂਸਰ 64MP ਦਾ ਹੈ। ਇਸ ਤੋਂ ਇਲਾਵਾ 8MP ਦਾ ਅਲਟ੍ਰਾ ਵਾਈਡ ਐਂਗਲ ਲੈਨਜ਼, 2MP ਦਾ ਮੈਕ੍ਰੋ ਲੈਨਜ਼ ਤੇ 2MP ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਸਮਾਰਟਫ਼ੋਨ ਵਿੱਚ 13MP ਦਾ ਫ਼੍ਰੰਟ ਕੈਮਰਾ ਹੈ।


ਇਹ ਵੀ ਪੜ੍ਹੋਖੇਤੀ ਕਾਨੂੰਨਾਂ ਦੇ ਹੱਕ 'ਚ ਡਟੇ ਕੈਨੇਡੀਅਨ ਸੂਬੇ ਦੇ ਮੁੱਖ ਮੰਤਰੀ, ਭਾਰਤ ਸਰਕਾਰ ਦੀ ਹਮਾਇਤ ਤੋਂ ਸਭ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904