ਚੰਡੀਗੜ੍ਹ: ਨਵਾਂ ਸਿਆਸੀ ਦਲ ਖੜ੍ਹਾ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਆਪਣੇ ਸਿਆਸੀ ਸ਼ਰੀਕ ਬਾਦਲ ਪਰਿਵਾਰ ਨੂੰ ਘੇਰਨ ਲਈ ਰਣਨੀਤੀ ਬਣਾਉਣ 'ਚ ਜੁੱਟ ਗਏ ਹਨ। ਇਸ ਰਣਨੀਤੀ 'ਚ ਵੱਡਾ ਧਿਆਨ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ 'ਤੇ ਰਹੇਗਾ।


ਢੀਂਡਸਾ ਦੇ ਕਰੀਬੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕੋਰੋਨਾ ਕਾਰਨ ਮੌਜੂਦਾ ਸਮੇਂ ਵੱਡੀਆਂ ਰੈਲੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਪਰ ਫਿਰ ਵੀ ਉਨ੍ਹਾਂ ਦੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਦੇ ਹਰ ਘਰ ਤਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਤੇ ਬਾਦਲਾਂ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।


ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਬਣਾਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਹਰ ਚੋਣ ਲੜਨ ਦੀ ਤਿਆਰੀ 'ਚ ਜੁੱਟੀ ਹੋਈ ਹੈ। ਪਾਰਟੀ ਦਾ ਮੰਨਣਾ ਹੈ ਕਿ ਆਗਾਮੀ ਨਗਰ ਨਿਗਮ ਤੋਂ ਲੈ ਕੇ ਐਸਜੀਪੀਸੀ ਤੇ ਵਿਧਾਨ ਸਭਾ-ਲੋਕ ਸਭਾ ਚੋਣਾਂ ਵੀ ਡਟ ਕੇ ਲੜੇਗੀ।


ਪੰਜਾਬ ਲਈ ਨਵੀਂ ਚਿੰਤਾ! ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ ਡਿੱਗਾ


ਢੀਂਡਸਾ ਦੀ ਪਾਰਟੀ ਦਾ ਮਕਸਦ ਬਾਦਲਾਂ ਦੇ ਕਬਜ਼ੇ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਣ ਦੇ ਯਤਨ ਕਰਨੇ ਹਨ। ਸਿਆਸੀ ਤੌਰ 'ਤੇ ਦੇਖਿਆ ਜਾਵੇ ਤਾਂ 2022 ਦੇ ਵਿਧਾਨ ਸਭਾ ਚੋਣਾਂ 'ਚ ਕਈ ਨਵੇਂ ਸਮੀਕਰਨ ਬਣਨਗੇ।


ਕੋਰੋਨਾ ਨੇ ਮਚਾਇਆ ਕਹਿਰ: 24 ਘੰਟਿਆਂ 'ਚ ਸਵਾ ਦੋ ਲੱਖ ਨਵੇਂ ਕੇਸ


ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ