ਦੁਨੀਆਂ ਭਰ 'ਚ ਕੋਰੋਨਾ ਨੂੰ ਲੈਕੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ। ਪਿਛਲੇ 24 ਘੰਟਿਆਂ 'ਚ ਦੋ ਲੱਖ 14 ਹਜ਼ਾਰ ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਜਦਕਿ 4,996 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। ਵਰਲਡੋਮੀਟਰ ਮੁਤਾਬਕ ਵਿਸ਼ਵ 'ਚ ਇਕ ਕਰੋੜ 28 ਲੱਖ, 39 ਹਜ਼ਾਰ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪੀੜਤ ਹਨ। ਇਨਾਂ 'ਚੋਂ ਪੰਜ ਲੱਖ, 67 ਹਜ਼ਾਰ ਦੀ ਮੌਤ ਹੋ ਚੁੱਕੀ ਹੈ।


ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 74 ਲੱਖ ਲੋਕ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ 'ਚ ਅਜੇ ਵੀ 47 ਲੱਖ, 94 ਹਜ਼ਾਰ ਲੋਕ ਐਕਟਿਵ ਹਨ।


ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ


ਓਧਰ WHO ਨੇ ਕਿਹਾ ਕਿ ਇਸ ਵਾਇਰਸ ਕਾਰਨ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ। ਅਜਿਹੇ 'ਚ ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਲਿਸਟ 'ਚ ਸਭ ਤੋਂ ਉੱਪਰ ਹੈ। ਜਿੱਥੇ 33 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਬ੍ਰਾਜ਼ੀਲ 'ਚ ਵੀ ਕੋਰੋਨਾ ਦਾ ਕਹਿਰ ਬਰਕਰਾਰ ਹੈ। ਬ੍ਰਾਜ਼ੀਲ 'ਚ 18 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪੌਜ਼ੇਟਵ ਹੋ ਚੁੱਕੇ ਹਨ। ਇਸ ਤੋਂ ਬਾਅਦ ਭਾਰਤ ਅਤੇ ਰੂਸ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ