ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਵੱਖਰਾ ਝੰਡਾ ਚੁੱਕਣ ਵਾਲੇ ਟਕਸਾਲੀ ਲੀਡਰ ਤੇ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੇ ਦਿਲ ਦੀਆਂ ਰਮਜ਼ਾਂ ਕਿਸੇ ਨੂੰ ਸਮਝ ਨਹੀਂ ਆ ਰਹੀਆਂ। ਅਕਾਲੀ ਦਲ ਤੋਂ ਵੱਖ ਹੋਣ ਮਗਰੋਂ ਉਨ੍ਹਾਂ ਕੋਈ ਵੱਖਰਾ ਫਰੰਟ ਨਹੀਂ ਬਣਾਇਆ ਤੇ ਨਾ ਹੀ ਆਪਣੇ ਹਮਖਿਆਲੀ ਟਕਸਾਲੀਆਂ ਨਾਲ ਸਿੱਧੇ ਹੋ ਕੇ ਤੁਰ ਰਹੇ ਹਨ। ਉਂਝ, ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਬਾ-ਦਸਤੂਰ ਜਾਰੀ ਹਨ।
ਹੈਰਾਨੀ ਦੀ ਗੱਲ਼ ਹੈ ਕਿ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਪ੍ਰਧਾਨਗੀ ਦੀ ਕੀਤੀ ਪੇਸ਼ਕਸ਼ ਠੁਕਰਾਅ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਉਲਟਾ ਟਕਸਾਲੀਆਂ ਨੂੰ ਆਪਣਾ ਦਲ ਭੰਗ ਕਰਨ ਦੀ ਨਸੀਹਤ ਦਿੱਤੀ ਹੈ। ਇਸ ਕਰਕੇ ਚਰਚਾ ਛਿੜੀ ਹੈ ਕਿ ਕੀ ਢੀਂਡਸਾ ਟਕਸਾਲੀਆਂ ਤੋਂ ਵੱਖਰੇ ਚੱਲਣਗੇ।
ਇਸ ਬਾਰੇ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਬ੍ਰਹਮਪੁਰਾ ਦਾ ਸਤਿਕਾਰ ਹੈ ਪਰ ਕੋਈ ਵੀ ਅਹੁਦਾ ਜਾਂ ਪਾਰਟੀ ਸ਼ਰਤਾਂ ਨਾਲ ਨਹੀਂ ਚਲਾਈ ਜਾ ਸਕਦੀ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਦੇ ਮੱਦੇਨਜ਼ਰ ਜੇ ਹਮਖ਼ਿਆਲ ਆਗੂ ਬਾਦਲਾਂ ਤੇ ਕਾਂਗਰਸ ਤੋਂ ਸੂਬੇ ਨੂੰ ਮੁਕਤ ਕਰਾਉਣਾ ਚਾਹੁੰਦੇ ਹਨ ਤਾਂ ਇੱਕ ਮੰਚ ’ਤੇ ਇਕੱਤਰ ਹੋਣਾ ਪਵੇਗਾ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਹਿਤੈਸ਼ੀ ਆਗੂਆਂ ਨੂੰ ਅਹੁਦਿਆਂ ਦੀ ਲਾਲਸਾ ਛੱਡ ਕੇ ਪੰਜਾਬ ਦੀ ਬਿਹਤਰੀ ਲਈ ਸੋਚਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪੰਥਕ ਸੋਚ ਦੇ ਧਾਰਨੀ ਆਗੂਆਂ ਨੂੰ ਇਕੱਠੇ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਭੰਗ ਕਰਨਾ ਪਵੇਗਾ। ਢੀਂਡਸਾ ਨੇ ਕਿਹਾ ਕਿ ਨਵਾਂ ਅਕਾਲੀ ਦਲ ਕਾਇਮ ਕਰਕੇ ਤੇ ਨਵਾਂ ਹੀ ਵਿਧੀ ਵਿਧਾਨ ਬਣਾ ਕੇ ਉਸ ਮੁਤਾਬਕ ਪੰਥਕ ਸੋਚ ਦੇ ਆਧਾਰ ’ਤੇ ਹੀ ਅਕਾਲੀ ਦਲ ਦੀ ਲੋਕਾਂ ਵਿੱਚ ਪਛਾਣ ਬਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਲੋਕਾਂ ਵਿੱਚੋਂ ਆਧਾਰ ਗਵਾ ਚੁੱਕਾ ਹੈ। ਇਸ ਲਈ ਸਿੱਖਾਂ ਨੂੰ ਸੇਧ ਦੇਣ ਲਈ 1920 ਦੇ ਜਜ਼ਬੇ ਵਾਲਾ ਅਕਾਲੀ ਦਲ ਕਾਇਮ ਕਰਨਾ ਪਵੇਗਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਸਰਮਾਇਆ ਪਹਿਲਾਂ ਬਾਦਲਾਂ ਨੇ ਲੁੱਟਿਆ ਤੇ ਹੁਣ ਕਾਂਗਰਸੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ।
ਕਿਸਾਨਾਂ ਦੇ ਚੱਕਰਵਿਊ 'ਚ ਘਿਰ ਗਏ ਸੁਖਬੀਰ ਬਾਦਲ! ਹੁਣ ਖਹਿੜਾ ਛੁੱਟਣਾ ਮੁਸ਼ਕਲ
ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ
ਕੇਂਦਰ ਸਰਕਾਰ ਦੀ ਖਾਲਿਸਤਾਨੀਆਂ ਖਿਲਾਫ ਵੱਡੀ ਕਾਰਵਾਈ
ਢੀਂਡਸਾ ਦੇ ਦਿਲ ਦੀਆਂ ਰਮਜ਼ਾਂ ਕੋਈ ਨਾ ਜਾਣੇ, ਹੁਣ ਠੁਕਰਾਈ ਪ੍ਰਧਾਨਗੀ
ਏਬੀਪੀ ਸਾਂਝਾ
Updated at:
02 Jul 2020 11:48 AM (IST)
ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਵੱਖਰਾ ਝੰਡਾ ਚੁੱਕਣ ਵਾਲੇ ਟਕਸਾਲੀ ਲੀਡਰ ਤੇ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੇ ਦਿਲ ਦੀਆਂ ਰਮਜ਼ਾਂ ਕਿਸੇ ਨੂੰ ਸਮਝ ਨਹੀਂ ਆ ਰਹੀਆਂ। ਅਕਾਲੀ ਦਲ ਤੋਂ ਵੱਖ ਹੋਣ ਮਗਰੋਂ ਉਨ੍ਹਾਂ ਕੋਈ ਵੱਖਰਾ ਫਰੰਟ ਨਹੀਂ ਬਣਾਇਆ ਤੇ ਨਾ ਹੀ ਆਪਣੇ ਹਮਖਿਆਲੀ ਟਕਸਾਲੀਆਂ ਨਾਲ ਸਿੱਧੇ ਹੋ ਕੇ ਤੁਰ ਰਹੇ ਹਨ। ਉਂਝ, ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਬਾ-ਦਸਤੂਰ ਜਾਰੀ ਹਨ।
- - - - - - - - - Advertisement - - - - - - - - -