ਚੰਡੀਗੜ੍ਹ: ਅਕਾਲੀ ਲੀਡਰਾਂ ਦੇ ਕਤਲ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਵਿਚਾਲੇ ਛਿੜੀ ਜੰਗ 'ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬੜ੍ਹਕ ਮਾਰੀ ਹੈ। ਸੁਖਬੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰੰਧਾਵਾ ਮੈਂਟਲ (ਪਾਗਲ) ਹੋ ਗਿਆ ਹੈ। ਰੰਧਾਵਾ ਵੱਲੋਂ ਅਕਾਲੀ ਦਲ 'ਤੇ ਮਜੀਠੀਆ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦਾਅਵੇ ਬਾਰੇ ਸੁਖਬੀਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਮੈਂਟਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਗੁਰੂ ਸਾਹਿਬ ਬਾਰੇ ਉਲਟਾ ਬੋਲ ਸਕਦੇ ਹਨ, ਉਹ ਕੁਝ ਵੀ ਕਹਿ ਸਕਦੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਰੰਧਾਵਾ ਸੀਬੀਆਈ ਦੀ ਜਾਂਚ ਤੋਂ ਨਹੀਂ ਡਰਦਾ ਤਾਂ ਫਿਰ ਕਿਉਂ ਭੱਜ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਗੈਂਗਸਟਰ ਤੇ ਸਿਆਸੀ ਲੀਡਰਾਂ ਦੇ ਗੱਠਜੋੜ ਦੀ ਜਾਂਚ ਸੀਬੀਆਈ ਨੂੰ ਕਿਉਂ ਨਹੀਂ ਦੇ ਦਿੰਦੀ।
ਉਧਰ, ਬਿਕਰਮ ਮਜੀਠੀਆ ਨੇ ਅੱਜ ਫਿਰ ਸਰਕਾਰ 'ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਸ਼ਹਿ ਨਾਲ ਹੀ ਸੂਬੇ ਵਿੱਚ ਸਿਆਸੀ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਬਕਾਇਦਾ ਇਸ ਦੀ ਜਾਣਕਾਰੀ ਦਿੱਤੀ ਸੀ। ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਇਸ ਕੋਈ ਵੀ ਕਾਰਵਾਈ ਨਹੀਂ ਕੀਤੀ।
ਮਜੀਠੀਆ ਨੇ ਅੱਜ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਐਲਾਨ ਕੀਤਾ ਕਿ ਉਹ ਚੁੱਪ ਨਹੀਂ ਬੈਠਣਗੇ। ਇਨਸਾਫ ਲੈਣ ਲਈ ਉਨ੍ਹਾਂ ਨੂੰ ਚਾਹੇ ਧਰਨੇ ਲਾਉਣੇ ਪੈਣ ਜਾਂ ਸੜਕਾਂ 'ਤੇ ਬੈਠਣਾ ਪਵੇ, ਉਹ ਪਿੱਛੇ ਨਹੀਂ ਹਟਣਗੇ। ਅੱਜ ਸਿਰਫ਼ ਸਸਕਾਰ ਕਾਰਨ ਉਹ ਚੁੱਪ ਹਨ। ਮਜੀਠੀਆ ਨੇ ਕਿਹਾ ਕਿ ਜਿਵੇਂ ਉਹ ਦਲਬੀਰ ਸਿੰਘ ਢਿੱਲਵਾਂ ਦੀ ਲੜਾਈ ਲੜ ਰਹੇ ਹਨ, ਉਸੇ ਤਰ੍ਹਾਂ ਹੀ ਇਸ ਮਾਮਲੇ ਦੇ ਵਿੱਚ ਵੀ ਲੜਾਈ ਲੜਨਗੇ।
ਮਜੀਠੀਆ ਤੇ ਰੰਧਾਵਾ ਦੀ ਜੰਗ 'ਚ ਸੁਖਬੀਰ ਬਾਦਲ ਦੀ ਬੜ੍ਹਕ, ਬੋਲੇ ਉਹ ਤਾਂ ਮੈਂਟਲ ਹੋ ਗਿਆ!
ਏਬੀਪੀ ਸਾਂਝਾ
Updated at:
03 Jan 2020 04:15 PM (IST)
ਅਕਾਲੀ ਲੀਡਰਾਂ ਦੇ ਕਤਲ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਵਿਚਾਲੇ ਛਿੜੀ ਜੰਗ 'ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬੜ੍ਹਕ ਮਾਰੀ ਹੈ। ਸੁਖਬੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰੰਧਾਵਾ ਮੈਂਟਲ (ਪਾਗਲ) ਹੋ ਗਿਆ ਹੈ। ਰੰਧਾਵਾ ਵੱਲੋਂ ਅਕਾਲੀ ਦਲ 'ਤੇ ਮਜੀਠੀਆ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦਾਅਵੇ ਬਾਰੇ ਸੁਖਬੀਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਮੈਂਟਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਗੁਰੂ ਸਾਹਿਬ ਬਾਰੇ ਉਲਟਾ ਬੋਲ ਸਕਦੇ ਹਨ, ਉਹ ਕੁਝ ਵੀ ਕਹਿ ਸਕਦੇ ਹਨ।
- - - - - - - - - Advertisement - - - - - - - - -