ਰਾਜਾ ਵੜਿੰਗ ਵੱਲੋਂ ਅਜਿਹਾ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਸਖ਼ਤੀ ਦਿਖਾਈ ਹੈ ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਰੰਧਾਵਾ ਨੇ ਚੋਣ ਕਮਿਸ਼ਨ ਨੂੰ ਰਾਜਾ ਵੜਿੰਗ ਦੀ ਸ਼ਿਕਾਇਤ ਕਰਨਾ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਿਆਸੀ ਉਮੀਦਵਾਰ ਕਿਸੇ ਗਰੀਬ ਪਰਿਵਾਰ ਦੇ ਘਰ ਰੁਕੇ ਤਾਂ ਇਹ ਗਲਤ ਨਹੀਂ।
ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਰਾਜਾ ਵੜਿੰਗ ਦੀ ਸ਼ਿਕਾਇਤ ਸਾਬਤ ਕਰਦੀ ਹੈ ਕਿ ਉਹ ਨਿਰਾਸ਼ ਹਨ ਤੇ ਇਸੇ ਲਈ ਅਜਿਹੀਆਂ ਸ਼ਿਕਾਇਤਾਂ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਗਿੱਦੜਬਾਹਾ ਹਲਕਾ ਹਮੇਸ਼ਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਸੀ ਪਰ ਰਾਜਾ ਵੜਿੰਗ ਨੇ ਉੱਥੋਂ ਜਿੱਤ ਕੇ ਇਹ ਰਵਾਇਤ ਤੋੜ ਦਿੱਤੀ, ਹੁਣ ਉਹ ਬਠਿੰਡਾ ਤੋਂ ਵੀ ਜਿੱਤ ਦਰਜ ਕਰ ਲੋਕ ਸਭਾ ਪਹੁੰਚਣਗੇ।