Punjab News: ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਲੀਡਰ ਸੁਖਜਿੰਦਰ ਰੰਧਾਵਾ ਨੇ ਨਿਸ਼ਾਨਾ ਸਾਧਿਆ ਹੈ।


ਸੁਖਜਿੰਦਰ ਰੰਧਾਵਾ ਨੇ ਕੀ ਕਿਹਾ ?


ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,  ਕੇਜਰੀਵਾਲ ਸਾਬ੍ਹ! ਆਪਣੀ ਇਸ ਨੌਟੰਕੀ ਦੇ ਨਾਲ ਲੋਕਤੰਤਰ ਦਾ ਮਜ਼ਾਕ ਨਾਂ ਬਣਾਓ,ਪਿਛਲੇ 4.5 ਸਾਲਾਂ ਤੋਂ ਦਿੱਲੀ ਦੀ ਜਨਤਾ ਤੁਹਾਡੀਆਂ ਅਜਿਹੀਆਂ ਨੌਟੰਕੀਆਂ ਝੱਲ ਰਹੀ ਹੈ। ਹੁਣ ਸਮਾਂ ਕੰਮ ਕਰਕੇ ਵਿਖਾਉਣ ਦਾ ਸੀ,ਤੇ ਤੁਸੀ ਪਿੱਠ ਵਿਖਾ ਕੇ ਭੱਜ ਰਹੇ ਹੋ।






ਕੇਜਰੀਵਾਲ ਨੇ ਕੀ ਕਿਹਾ ?


ਜ਼ਿਕਰ ਕਰ ਦਈਏ ਕਿ , ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਲੇ ਦੋ ਦਿਨਾਂ ਵਿੱਚ ਅਸਤੀਫਾ ਦੇਣ ਦਾ ਐਲਾਨ ਕਰਕੇ ਦਿੱਲੀ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਲੰਬੇ ਸਮੇਂ ਤੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਐਤਵਾਰ ਸਵੇਰੇ ਵਰਕਰਾਂ ਵਿਚਕਾਰ ਆ ਕੇ ਅਜਿਹਾ ਐਲਾਨ ਕਰਨਗੇ। ਸੀਐਮ ਕੇਜਰੀਵਾਲ ਦੇ ਮੁਤਾਬਕ ਦੋ ਦਿਨਾਂ ਵਿੱਚ ਵਿਧਾਇਕ ਦਲ ਦੀ ਬੈਠਕ ਹੋਵੇਗੀ ਤੇ ਨਵੇਂ ਸੀਐਮ ਦੇ ਨਾਮ ਉੱਤੇ ਫੈਸਲਾ ਲਿਆ ਜਾਵੇਗਾ। ਸਿਆਸੀ ਮਾਹਿਰ ਅਰਵਿੰਦ ਕੇਜਰੀਵਾਲ ਦੇ ਅਚਾਨਕ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਫੈਸਲੇ ਨੂੰ ਆਪਣੀ ਨਵੀਂ ਰਣਨੀਤੀ ਮੰਨ ਰਹੇ ਹਨ। ਹਾਲਾਂਕਿ ਜੇ ਕੇਜਰੀਵਾਲ ਅਸਤੀਫਾ ਦੇ ਦਿੰਦੇ ਹਨ ਤਾਂ ਉਹ ਕਿਸ ਨੂੰ ਮੁੱਖ ਮੰਤਰੀ ਬਣਾਉਣਗੇ? ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।


ਭਾਜਪਾ ਨੇ ਵੀ ਸਾਧਿਆ ਨਿਸ਼ਾਨਾ


ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫ਼ੇ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ। ਇਨ੍ਹਾਂ ਦੋ ਦਿਨਾਂ 'ਚ ਉਹ ਵਿਧਾਇਕਾਂ ਨੂੰ ਮਨਾਉਣਗੇ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਅਗਲੀ ਸੀ.ਐੱਮ. ਬਣਾਇਆ ਜਾਵੇ। 


ਇਹ ਵੀ ਪੜ੍ਹੋ-ਮਨੀਸ਼ ਸਿਸੋਦੀਆ ਨਹੀਂ ਸਗੋ ਇਸ ਲੀਡਰ ‘ਤੇ ਦਾਅ ਖੇਡਣਗੇ ਅਰਵਿੰਦ ਕੇਜਰੀਵਾਲ, ਸਮਝੋ ਕੀ ਹੈ ਸਿਆਸੀ ਤਿਕੜਮ !