Sukhpal khaira: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਘੇਰਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਇਸ ਮੌਕੇ ਖਹਿਰਾ ਨੇ ਮੁੜ ਤੋਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਟਵੀਟ ਕਰ ਕੇ ਸਿਆਸੀ ਵਾਰ ਕੀਤਾ ਹੈ।


ਸੁਖਪਾਲ ਖਹਿਰਾ ਨੇ ਕਿਹਾ,  "ਅਰਵਿੰਦ ਕੇਜਰੀਵਾਲ ਨਾਲ ਮੈਂ ਸਹਿਮਤ ਹਾਂ, ਆਪ ਉਹ ਕਰ ਰਹੀ ਹੈ ਜੋ ਰਿਵਾਇਤੀ ਪਾਰਟੀਆਂ ਨੇ 75 ਸਾਲਾਂ ਵਿੱਚ ਨਹੀਂ ਕੀਤਾ। ਪਾਰਟੀਆਂ ਨੇ ਬਜਟ ਦੇ ਇਸ਼ਤਿਹਾਰ ਵਿੱਚ 4 ਦਿਨਾਂ ਦੌਰਾਨ 2 ਕਰੋੜ ਕਦੇ ਨਹੀਂ ਖਰਚੇ,  ਕੀ ਫ਼ਾਇਦਾ ਹੈ ਕਾਗ਼ਜ਼ ਰਹਿਤ ਬਜਟ ਤਹਿਤ 21 ਲੱਖ ਬਚਾਉਣ ਦਾ ਜੇ ਇਸ਼ਤਿਹਾਰਾਂ ਤੇ ਹੀ 2 ਕਰੋੜ ਲਾ ਦਿੱਤੇ।"






 


ਇਸ ਤੋਂ ਇਲਾਵਾ ਖਹਿਰਾ ਨੇ ਮੁਫ਼ਤ ਬਿਜਲੀ ਦੇ ਮੁੱਦੇ ਤੇ ਟਵੀਟ ਕਰਕੇ ਆਪ ਸਰਕਾਰ ਖ਼ਿਲਾਫ ਗੰਭੀਰ ਸਵਾਲ ਚੁੱਕੇ, ਖਹਿਰਾ ਨੇ ਕਿਹਾ, "ਬਦਲਾਅ ਪਾਰਟੀ ਲਈ ਕਿੰਨੀ ਸ਼ਰਮ ਦੀ ਗੱਲ ਹੈ। ਸਿਰਫ਼ ਇੱਕ ਮਹੀਨੇ ਵਿੱਚ ਹੀ ਮੁਫ਼ਤ ਬਿਜਲੀ ਦੇਣ ਦਾ ਪ੍ਰਚਾਰ ਕਰਨ ਲਈ 5.59 ਕਰੋੜ ਰੁਪਏ ਲਾ ਦਿੱਤੇ। ਕੋਈ ਇਸ ਦੀ ਕਲਪਨਾ ਕਰ ਸਕਦਾ ਹੈ ਕੋਈ ਕਿ ਜਾਅਲੀ ਇਨਕਲਾਬੀ ਕਿੰਨਾ ਪੈਸਾ ਬਰਬਾਦ ਕਰ ਰਹੇ ਹਨ।"