ਅੰਮ੍ਰਿਤਸਰ: ਰਾਜਾਸਾਂਸੀ ਦੇ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸੁਖਪਾਲ ਖਹਿਰਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੁਖਪਾਲ ਖਹਿਰਾ ਨੇ ਇਸ ਮਾਮਲੇ ਨੂੰ ਸਿਆਸਤ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਦੇ ਮੁਖੀ ਦੇ ਬਿਆਨਾਂ ਵਿੱਚ ਵਖਰੇਵੇਂ 'ਤੇ ਸਵਾਲ ਚੁੱਕੇ ਹਨ।
ਸੁਖਪਾਲ ਖਹਿਰਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਪਾਕਿਸਤਾਨੀ ਗ੍ਰਨੇਡ ਉੱਤੇ ਕੋਈ ਆਪਣਾ ਮਾਅਰਕਾ ਲਾ ਕੇ ਧਮਾਕਾ ਥੋੜ੍ਹੇ ਕਰੇਗਾ, ਸਗੋਂ ਇਹ ਸਭ ਵੋਟਾਂ ਦੀ ਰਾਜਨੀਤੀ ਲਈ ਕੀਤਾ ਜਾ ਰਿਹਾ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ 'ਤੇ ਕੋਈ ਭਰੋਸਾ ਨਹੀਂ ਕਰਦਾ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: ਅਦਾਲਤ ਨੇ ਦੋਸ਼ੀਆਂ ਨੂੰ ਦਿੱਤੀ ਫਾਂਸੀ ਤੇ ਉਮਰ ਕੈਦ ਦੀ ਸਜ਼ਾ
ਕੈਪਟਨ ਵੱਲੋਂ ਪਾਕਿਸਤਾਨ ਦਾ ਨਾ ਸਾਹਮਣੇ ਆਉਣ 'ਤੇ ਖਹਿਰਾ ਨੇ ਕਿਹਾ ਹੈ ਕਿ ਡੀਜੀਪੀ ਕੁਝ ਹੋਰ ਕਹਿ ਰਿਹਾ ਹੈ ਤੇ ਕੈਪਟਨ ਕੁਝ ਹੋਰ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸੇ ਜਾਂਚ ਏਜੰਸੀ ਵੱਲੋਂ ਕੋਈ ਸਿੱਟਾ ਨਹੀਂ ਕੱਢਿਆ ਜਾਂਦਾ, ਉਦੋਂ ਤਕ ਇਸ ਬਾਰੇ ਕਹਿਣਾ ਸਹੀ ਨਹੀਂ ਹੋਵੇਗਾ।
ਖਹਿਰਾ ਨੇ ਕੇਜਰੀਵਾਲ 'ਤੇ ਪੰਜਾਬ ਦੇ ਮੁੱਦਿਆਂ ਨੂੰ ਅਣਗੌਲਿਆ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਹੁਣ ਹਰਿਆਣਾ 'ਚ ਚੋਣਾਂ ਲੜਨੀਆਂ ਹਨ ਤੇ ਇਸੇ ਲਈ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਲੈ ਕੇ ਦੇਣਗੇ ਤੇ ਪੰਜਾਬ ਦੇ ਧੂੰਏਂ ਨੂੰ ਮੁੱਦਾ ਬਣਾਇਆ ਜਾਵੇਗਾ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੇਜਰੀਵਾਲ ਧੜੇ ਦੇ 11 ਵਿਧਾਇਕਾਂ ਨੂੰ ਸਮਝਾਇਆ ਹੈ ਤੇ ਉਹ ਉਨ੍ਹਾਂ ਦੀ ਗੱਲ ਮੰਨ ਲੈਣਗੇ।
ਸਬੰਧਤ ਖ਼ਬਰ- ਅਕਾਲੀ ਦਲ ਨੇ ਡੇਰਾ ਨਿਰੰਕਾਰੀ ਤੋਂ ਕਿਉਂ ਬਣਾਈ ਦੂਰੀ!
ਇਸ ਦੇ ਨਾਲ ਹੀ ਖਹਿਰਾ ਨੇ 1984 ਸਿੱਖ ਕਤਲੇਆਮ ਮਾਮਲੇ 'ਚ 34 ਸਾਲ ਬਾਅਦ ਆਉਣ ਵਾਲੇ ਫੈਸਲੇ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਦੇਸ਼ ਦੀ ਨਿਆਂ ਪ੍ਰਣਾਲੀ ਫੇਲ੍ਹ ਹੋਈ ਹੈ ਤੇ ਇਨਸਾਫ਼ ਮਿਲਣ 'ਚ ਇੰਨਾ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦਾ ਕਤਲ ਕਰਨ ਵਾਲੇ ਸ਼ਰ੍ਹੇਆਮ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਅਜੇ ਤਕ ਸਜ਼ਾ ਨਹੀਂ ਮਿਲੀ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੇ ਸੰਤ ਸਮਾਜ ਹੀ ਨਹੀਂ ਬਲਕਿ ਸਭ ਨੂੰ ਇਕੱਠੇ ਹੋ ਕੇ ਇਹ ਸਮਾਗਮ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ- ਨਿਰੰਕਾਰੀ ਡੇਰੇ 'ਤੇ ਹਮਲੇ ਮਗਰੋਂ ਪੁਲਿਸ ਦੀ ਸਖਤੀ, ਬਠਿੰਡਾ 'ਚੋਂ ਦੋ ਨੌਜਵਾਨ ਗ੍ਰਿਫਤਾਰ