ਸੁਖਪਾਲ ਖਹਿਰਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਕਦੇ ਇਲੈਕਸ਼ਨ ਤੋਂ ਨਹੀਂ ਭੱਜਣਗੇ। ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ 'ਆਪ' ਨਫ਼ਰਤ ਦੀ ਭਾਵਨਾ ਨਾਲ ਐਕਸ਼ਨ ਲੈ ਰਹੀ ਹੈ ਤੇ ਜੇਕਰ 'ਆਪ' ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਅਕਾਲੀ ਦਲ ਨੂੰ ਦਿਵਾਉਣਾ ਚਾਹੁੰਦੀ ਹੈ ਤਾਂ ਵਧਾਈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਚੋਣ ਲੜਨਗੇ ਕਰਾਂਗਾ।
ਖਹਿਰਾ ਨੇ ਆਪਣੇ ਅਗਲੇ ਪਲਾਨ ਦੱਸਦਿਆਂ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਨਾਲ ਬੈਠਕ ਕਰਨਗੇ ਤੇ ਅਗਲੀ ਰਣਨੀਤੀ ਉਲੀਕਣਗੇ। ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਦੀ ਗੰਢਤੁੱਪ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀਜੀਪੀ ਨੂੰ ਐਕਸਟੈਨਸ਼ਨ ਮਤਲਬ ਪੰਜਾਬ ਵਿੱਚ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸੁਰੇਸ਼ ਅਰੋੜਾ ਦੇ ਐਕਸਟੈਨਸ਼ਨ 'ਤੇ ਬੋਲਦੇ ਨਹੀਂ ਸੁਣਿਆ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਵਿਭਾਗ ਦਿੱਲੀ ਦੀ ਬੀਜੇਪੀ ਸਰਕਾਰ ਦੇ ਹੱਥ ਵਿੱਚ ਹੈ ਤੇ ਮੋਦੀ ਸਰਕਾਰ ਨੇ ਕੈਪਟਨ ਅਮਰਿੰਦਰ 'ਤੇ ਤਲਵਾਰ ਲਟਕਾ ਰੱਖੀ ਹੈ।