ਬਠਿੰਡਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਠਿੰਡਾ ਵਿੱਚ ਰੋਡ ਸ਼ੋਅ 'ਤੇ ਸੁਖਪਾਲ ਖਹਿਰਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਖਹਿਰਾ ਨੇ 'ਆਪ' ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਤੇ ਵੀ ਸਵਾਲ ਚੁੱਕੇ।
ਖਹਿਰਾ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਕਹਿੰਦਾ ਸੀ ਕਿ ਅਸੀਂ ਸਿਸਟਮ ਬਦਲਣਾ ਹੈ ਤੇ ਕਿਸੇ ਨਾਲ ਗਠਜੋੜ ਨਹੀਂ ਕਰਨਾ ਪਰ ਹੁਣ ਭ੍ਰਿਸ਼ਟਾਚਾਰ ਵਿੱਚ ਫਸੇ ਚੌਟਾਲਿਆਂ ਨਾਲ ਗਠਜੋੜ ਕਰਦਾ ਹੈ। ਖਹਿਰਾ ਨੇ ਕਿਹਾ ਕਿ 'ਆਪ' ਦੇ ਵਿਧਾਇਕ ਮੈਦਾਨ ਛੱਡ ਕੇ ਭੱਜ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਸਾਹਮਣੇ ਗੋਟੇ ਟੇਕ ਕੇ ਮੁਆਫ਼ੀ ਮੰਗੀ ਸੀ ਤੇ ਹੁਣ ਪੰਜਾਬ ਆ ਕੇ ਰੋਡਸ਼ੋਅ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਬੰਦਾ ਜੋ ਬੀਜਦਾ ਉਹੀ ਵੱਢਦਾ ਹੈ ਤਾਂ ਹੀ ਪੰਜਾਬ ਵਿੱਚ ਕੇਜਰੀਵਾਲ ਦਾ ਵਿਰੋਧ ਹੋ ਰਿਹਾ ਹੈ।
ਖਹਿਰਾ ਨੇ 'ਆਪ' ਦੀ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਆਪਣੇ ਵਿਆਹ 'ਤੇ ਬੁਲਾ ਕੇ ਅਤੇ ਕੈਪਟਨ ਤੋਂ ਸ਼ਗਨ ਲੈ ਕੇ ਸਾਬਤ ਕਰ ਦਿੱਤਾ ਕਿ ਉਹ ਇਨ੍ਹਾਂ ਦੀ ਹੀ ਬੀ ਟੀਮ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਹੁਣ ਕੇਜਰੀਵਾਲ ਵੀ ਇਨ੍ਹਾਂ ਸਾਰੀਆਂ ਕ੍ਰਾਫਟਿਡ ਪਾਰਟੀਆਂ ਦਾ ਹਿੱਸਾ ਬਣ ਗਿਆ ਹੈ।
ਕੇਜਰੀਵਾਲ ਦੇ ਬਠਿੰਡੇ ਆਉਣ 'ਤੇ ਖਹਿਰਾ ਹੋਏ ਲੋਹੇ ਲਾਖੇ, ਬਲਜਿੰਦਰ ਕੌਰ ਦੇ ਵਿਆਹ 'ਤੇ ਚੁੱਕੇ ਸਵਾਲ
ਏਬੀਪੀ ਸਾਂਝਾ
Updated at:
15 May 2019 07:02 PM (IST)
ਖਹਿਰਾ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਕਹਿੰਦਾ ਸੀ ਕਿ ਅਸੀਂ ਸਿਸਟਮ ਬਦਲਣਾ ਹੈ ਤੇ ਕਿਸੇ ਨਾਲ ਗਠਜੋੜ ਨਹੀਂ ਕਰਨਾ ਪਰ ਹੁਣ ਭ੍ਰਿਸ਼ਟਾਚਾਰ ਵਿੱਚ ਫਸੇ ਚੌਟਾਲਿਆਂ ਨਾਲ ਗਠਜੋੜ ਕਰਦਾ ਹੈ। ਖਹਿਰਾ ਨੇ ਕਿਹਾ ਕਿ 'ਆਪ' ਦੇ ਵਿਧਾਇਕ ਮੈਦਾਨ ਛੱਡ ਕੇ ਭੱਜ ਰਹੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -