Punjab News: ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲਿਆ ਹੈ। ਪੰਜਾਬ ਸਰਕਾਰ ਵੱਲੋਂ 86 ਫੀਸਦੀ ਪਰਿਵਾਰਾਂ ਦਾ ਬਿੱਲ ਜ਼ੀਰੋ ਬਿੱਲ ਆਉਣ ਦਾ ਦਾਅਵਾ ਕਰਨ ਮਗਰੋਂ ਸੁਖਪਾਲ ਖਹਿਰਾ ਨੇ ਸੂਬੇ ਦੀ ਵਿੱਤੀ ਹਾਲਤ ਬਿਆਨ ਕਰਦੇ ਫਿਰਕ ਜਾਹਿਰ ਕੀਤਾ ਹੈ। 


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਅਜਿਹੀਆਂ ਮੁਫਤ ਸਹੂਲਤਾਂ ਨੇ ਪੰਜਾਬ ਨੂੰ ਲਗਪਗ 3 ਲੱਖ ਕਰੋੜ ਦੇ ਕਰਜ਼ੇ ਹੇਠ ਦੱਬ ਦਿੱਤਾ। ਇਸ ਕਾਰਨ ਭਗਵੰਤ ਮਾਨ ਸਰਕਾਰ ਸਮੇਤ ਕੋਈ ਵੀ ਸਰਕਾਰ ਠੋਸ ਤਰੱਕੀ ਨਹੀਂ ਕਰ ਸਕਦੀ, ਨੌਕਰੀਆਂ ਨਹੀਂ ਦੇ ਸਕਦੀ, ਕੋਈ ਵਿਕਾਸ ਜਾਂ ਬੁਨਿਆਦੀ ਢਾਂਚਾ ਬਣਾਉਣਾ ਸੰਭਵ ਨਹੀਂ! ਹੁਣ 'ਆਪ' ਨੇ ਪੁਰਾਣਾ ਕਰਜ਼ਾ ਮੋੜਨ ਲਈ 40 ਹਜ਼ਾਰ ਰੁਪਏ ਦਾ ਨਵਾਂ ਕਰਜ਼ਾ ਜੋੜਿਆ ਹੈ! ਮਾੜੀ ਰਾਜਨੀਤੀ


 







ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ...ਅੱਜ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਗਾਰੰਟੀ ਮੁਤਾਬਕ ਪੰਜਾਬ ਦੇ 86% ਪਰਿਵਾਰਾਂ ਨੂੰ ਬਿਜਲੀ ਦੇ #ZeroBill ਆ ਚੁੱਕੇ ਨੇ…ਇਹ ਆਂਕੜਾ ਸਰਦੀਆਂ 'ਚ ਹੋਰ ਵੀ ਵਧੇਗਾ…ਲੋਕਾਂ ਦੀ ਮਿਹਨਤ ਦਾ ਪੈਸਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਖ਼ਰਚ ਰਹੇ ਹਾਂ