Amritsar News: ਪੰਜਾਬ ਵਾਸਤੇ ਇਹ ਮਾਣ ਦੀ ਗੱਲ ਹੈ ਕਿ ਮੌਲਾਨਾ ਅਬੁਲ ਕਾਲਾਮ ਆਜ਼ਾਦ ਟਰਾਫ਼ੀ ਜਿਹੜੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਦੇਸ਼ ਦੀ ਯੂਨੀਵਰਸਿਟੀ ਨੂੰ ਹਰ ਸਾਲ ਖੇਡਾਂ ਅਤੇ ਯੁਵਕ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦਾ ਹੈ 'ਤੇ ਜਿਆਦਾ ਵਾਰ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਹੀ ਕਬਜ਼ਾ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 24 ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 9 ਵਾਰ ਕਬਜ਼ਾ ਰਿਹਾ ਹੈ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ 15 ਵਾਰ ਇਹ ਟਰਾਫ਼ੀ ਜਿੱਤੀ ਹੈ। 1956 ਵਿੱਚ ਸਥਾਪਤ ਕੀਤੀ ਗਈ ਇਸ ਟਰਾਫ਼ੀ ਤੇ ਬੰਬੇ ਯੂਨੀਵਰਸਿਟੀ ਦਾ ਵੀ ਸ਼ੁਰੂਆਤੀ ਦੌਰ ਵਿੱਚ ਤਿੰਨ ਵਾਰ ਕਬਜਾ ਰਿਹਾ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 24 ਨਵੰਬਰ 1969 ਨੂੰ ਹੋਂਦ ਵਿੱਚ ਆਉਂਦੀ ਹੈ, 1971 ਵਿੱਚ ਪਹਿਲੀ ਵਾਰ ਅੰਤਰ-ਵਰਸਿਟੀ ਟੂਰਨਾਮੈਂਟਾਂ ਲਈ ਯੂਨੀਵਰਸਿਟੀ ਵੱਲੋਂ ਟੀਮਾਂ ਭੇਜੀਆਂ ਗਈਆਂ ਸਨ ਅਤੇ 1976 -77 ਵਿੱਚ ਹੀ ਮਾਕਾ ਤੇ ਕਾਬਜ਼ਾ ਜਮਾ ਲੈਂਦੀ ਹੈ । ਫਿਰ ਇੱਕ ਸਾਲ ਦੇ ਵਕਫੇ ਤੋਂ ਬਾਅਦ 1979 ਤੋਂ ਲੈ ਕੇ 1985 ਤੱਕ ਲਗਾਤਾਰ ਕਬਜਾ ਰਿਹਾ । 1986-87 , 1991-92 , 1992-1993 , 1993-94 ਅਤੇ ਫਿਰ 1996-97 ਤੋਂ ਲਗਾਤਾਰ 2002-03 ਕਬਜ਼ਾ ਰਿਹਾ । 2005-06 , 2009-10, 2010-11 ਤੋਂ ਬਾਅਦ 2017-18 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਬਜ਼ਾ ਹੋਇਆ ਹੈ ।
ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਲਈ 30 ਨਵੰਬਰ 2022 ਦਾ ਦਿਨ ਇਤਿਹਾਸਕ ਹੋਣ ਜਾ ਰਿਹਾ ਹੈ । ਇਸ ਦਿਨ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਦਰੌਪਤੀ ਮਰਮੂ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੀ ਸਰਵੋਤਮ ਵਕਾਰੀ ਖੇਡ ਟਰਾਫ਼ੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ 24 ਵੀਂ ਵਾਰ ਮਿਲਣ ਜਾ ਰਹੀ ਹੈ ਜੋ ਸਿਰਫ ਯੂਨੀਵਰਸਿਟੀ ਲਈ ਹੀ ਨਹੀਂ ਸਗੋਂ ਪੰਜਾਬ ,ਪੰਜਾਬੀ ਪੰਜਾਬੀਅਤ ਅਤੇ ਸਾਰੇ ਪੰਜਾਬੀਆਂ ਲਈ ਗੌਰਵ ਵਾਲੀ ਗੱਲ ਹੈ।
ਇਸ ਟਰਾਫ਼ੀ ਨਾਲ ਯੂਨੀਵਰਸਿਟੀ ਨੂੰ 15 ਲੱਖ ਰੁਪਏ ਦੀ ਰਾਸ਼ੀ ਵੀ ਇਨਾਮ ਵਿੱਚ ਮਿਲਣੀ ਹੈ । ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਅੰਕਾਂ ਦੇ ਅਧਾਰ 'ਤੇ ਇਹ ਟਰਾਫ਼ੀ ਦਿੱਤੀ ਜਾਂਦੀ ਹੈ । 2020-21 ਵਿੱਚ ਕੋਰੋਨਾ ਕੋਵਿਡ-19 ਦੇ ਕਾਰਨ ਦੇਸ਼ ਭਰ ਵਿੱਚ ਖੇਡਾਂ ਦਾ ਅਯੋਜਨ ਨਹੀਂ ਸੀ ਹੋਇਆ । ਪਰ ਭਾਰਤ ਸਰਕਾਰ ਵੱਲੋਂ ਪਿਛਲੇ ਵਿਜੇਤਾ ਨੂੰ ਹੀ ਮੁੜ ਟਰਾਫ਼ੀ ਦੇ ਦਿੱਤੀ ਸੀ । ਹੁਣ ਤੱਕ 6 ਯੂਨੀਵਰਸਿਟੀਆਂ ਹੀ ਇਸ 'ਤੇ ਕਾਬਜ਼ ਹੋ ਸਕੀਆਂ ।
ਯੂਨੀਵਰਸਿਟੀ ਨੇ ਦੇਸ਼ ਨੂੰ 35 ਅਰਜੁਨ ਅਵਾਰਡੀ, 6 ਪਦਮਸ਼੍ਰੀ ਅਵਾਰਡੀ ਅਤੇ 2 ਦ੍ਰੋਣਾਚਾਰੀਆ ਅਵਾਰਡੀ ਦੇ ਚੁੱਕੀ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਖਿਡਾਰੀਆਂ ਨੂੰ ਮੌਲਣ ਦੇ ਦਿੱਤੇ ਚੰਗੇ ਵਾਤਾਵਰਣ ਵਿੱਚ ਯੂਨੀਵਰਸਿਟੀ ਮਿਆਸ - ਸੈਂਟਰ ਆਫ ਸਪੋਰਟਸ ਸਾਇੰਸਜ਼ ਐਂਡ ਰੀਹੈਬਲੀਟੇਸ਼ਨ ਸੈਂਟਰ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵੱਖਰੀ ਪਛਾਣ ਬਣਾਉਣ ਲਈ ਮੀਲ ਪੱਥਰ ਦੀ ਤਰ੍ਹਾਂ ਹੈ।