Malerkotla news: ਮਲੇਰਕੋਟਲਾ ਜਾਂਦਿਆਂ ਹੋਇਆਂ ਸੁਖਪਾਲ ਖਹਿਰਾ ਨੇ ਖੰਨਾ ਰੁੱਕ ਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਰਾਵਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਕੀਤੇ ਜਾ ਰਹੇ ਧਰਨੇ ਨੂੰ ਡਰਾਮਾ ਦੱਸਿਆ।
ਖਹਿਰਾ ਨੇ ਕਿਹਾ ਕਿ ਲੋਕ ਹੁਣ ਇਨ੍ਹਾਂ ਨੂੰ ਸਮਝ ਚੁੱਕੇ ਹਨ, ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਕੇ 92 ਵਿਧਾਇਕਾਂ 'ਚੋਂ ਬਾਕੀ ਸਾਰੇ ਬੰਧੂਆ ਮਜ਼ਦੂਰ ਹਨ, ਜੋ ਦਿੱਲੀ ਦੇ ਹੁਕਮਾਂ 'ਤੇ ਚੱਲ ਰਹੇ ਹਨ। ਜਿਹੜਾ ਹੁਕਮ ਦਿੱਲੀ ਤੋਂ ਆਉਂਦਾ ਹੈ, ਉਹ ਹੀ ਚਲਾਉਂਦੇ ਹਨ। ਉੱਥੇ ਹੀ ਉਨ੍ਹਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਨੂੰ ਲੈਕੇ ਕਿਹਾ ਕਿ ਇਹ ਫੈਸਲਾ ਪਾਰਟੀ ਨੇ ਉਸ ਵੇਲੇ ਲਿਆ ਜੀ, ਜਦੋਂ ਉਹ ਜੇਲ੍ਹ ਵਿੱਚ ਸਨ ਅਤੇ ਮੈਂ ਪਾਰਟੀ ਦਾ ਚੰਗਾ ਸਿਪਾਹੀ ਹੋਣ ਦੇ ਨਾਤੇ ਤਿਆਰ ਹਾਂ।
ਇਹ ਵੀ ਪੜ੍ਹੋ: Farmet Protest: ਕਿਸਾਨ ਰੋਕਣਗੇ ਭਾਜਪਾ ਦਾ ਜੇਤੂ ਰੱਥ ? ਮੋਦੀ ਸਰਕਾਰ ਦਾ ਸਾੜਿਆ ਪੁਤਲਾ, 9 ਤੋਂ ਰੇਲਾਂ ਦਾ ਚੱਕਾ ਜਾਮ
ਉਨ੍ਹਾਂ ਮੁੱਖ ਮੰਤਰੀ ਵਲੋਂ 13 ਦੀਆਂ 13 ਸੀਟਾਂ ‘ਤੇ ਜਿੱਤ ਦਰਜ ਕਰਨ ਦੇ ਦਾਅਵੇ ‘ਤੇ ਬੋਲਦਿਆਂ ਕਿਹਾ ਕਿ ਚੁਟਕੁਲੇ ਸੁਣਾਉਣ ਦੀ ਆਦਤ ਹੈ, ਸਰਕਾਰ ਤੋਂ ਜਿਹੜੀ ਉਮੀਦ ਸੀ, ਉਹ ਅੱਜ ਤੱਕ ਪੂਰੀ ਨਹੀਂ ਹੋਈ। 2 ਸਾਲਾਂ ਵਿੱਚ ਪੰਜਾਬ 'ਤੇ 60 ਤੋਂ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀਆਈਪੀ ਕਲਚਰ ਲਿਆਉਣ ਅਤੇ ਰਾਜੇ ਵਾਂਗ ਜ਼ਿੰਦਗੀ ਜਿਉਣ ਨੂੰ ਲੈਕੇ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਹੈ। ਪਰ ਭਗਵੰਤ ਮਾਨ ਨੇ ਕੈਪਟਨ ਨਾਲੋਂ ਵੱਧ ਵੀਆਈਪੀ ਕਲਚਰ ਲਿਆਂਦਾ ਹੈ।
ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਕੋਲ ਇੱਕ ਹਜ਼ਾਰ ਤੋਂ ਵੱਧ ਗੰਨਮੈਨ ਹਨ। ਹਰ ਕਿਸੇ ਕੋਲ ਕਰੋੜਾਂ ਰੁਪਏ ਦੀਆਂ ਲਗਜ਼ਰੀ ਸਰਕਾਰੀ ਗੱਡੀਆਂ ਹਨ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਖਹਿਰਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੇ ਆਗੂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਵਿਰੁੱਧ ਰੋਸ ਮੁਜ਼ਾਹਰੇ ਹੁੰਦੇ ਹਨ ਤਾਂ ਪੰਜਾਬ ਸਰਕਾਰ ਚੁੱਪ ਬੈਠੀ ਰਹਿੰਦੀ ਹੈ।
ਇਹ ਵੀ ਪੜ੍ਹੋ: Mansa news: ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਚੰਗਾ ਲਤਾੜਿਆ, ਚੋਣ ਲੜਨ ਬਾਰੇ ਕਰ ਦਿੱਤਾ ਵੱਡਾ ਐਲਾਨ