ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਟਿਕਟ ਤੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀਰਵਾਰ ਨੂੰ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ। ਸੁਖਪਾਲ ਖਹਿਰਾ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ।
ਆਮ ਆਦਮੀ ਪਾਰਟੀ 'ਤੋਂ ਵੱਖ ਹੋ ਕੇ ਆਪਣੀ 'ਪੰਜਾਬ ਏਕਤਾ ਪਾਰਟੀ' ਚਲਾਉਣ ਵਾਲੇ ਖਹਿਰਾ ਦੀ ਵਿਧਾਨ ਸਭਾ ਵਿੱਚੋਂ ਮੈਂਬਰੀ ਰੱਦ ਕਰਨ ਲਈ 'ਆਪ' ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖਤੀ ਤੌਰ 'ਤੇ ਅਪੀਲ ਕੀਤੀ ਹੋਈ ਸੀ। ਇਸ ਤੋਂ ਇਲਾਵਾ ਖਹਿਰਾ ਤੇ ਫੂਲਕਾ ਦੀ ਵਿਧਾਇਕੀ ਰੱਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੀ ਕਾਫੀ ਸਮੇਂ ਤੋਂ ਰੌਲਾ ਪਾ ਰਿਹਾ ਸੀ।
ਇਸ ਮਗਰੋਂ ਸੁਖਪਾਲ ਖਹਿਰਾ ਨੂੰ ਐਮਐਲਏ ਦਾ ਅਹੁਦਾ ਛੱਡਣ ਸਬੰਧੀ ਸਪੀਕਰ ਦੇ ਨੋਟਿਸ ਮਿਲਣ ਸਮੇਂ ਵੀ ਖਾਸਾ ਡਰਾਮਾ ਹੋਇਆ। ਕਈ ਮਹੀਨਿਆਂ ਬਾਅਦ ਖਹਿਰਾ ਨੂੰ ਨੋਟਿਸ ਮਿਲਿਆ। ਹੁਣ ਖਹਿਰਾ ਨੇ ਖ਼ੁਦ ਹੀ ਵਿਧਾਇਕ ਦਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ ਹੈ।
ਖਹਿਰਾ ਦੇ ਅਸਤੀਫ਼ੇ 'ਤੇ ਫੈਸਲਾ ਸਪੀਕਰ ਨੇ ਕਰਨਾ ਹੈ। ਹਾਲਾਂਕਿ, ਐਚਐਸ ਫੂਲਕਾ ਵੀ ਵਿਧਾਇਕੀ ਤੋਂ ਕਈ ਵਾਰ ਅਸਤੀਫ਼ਾ ਦੇ ਚੁੱਕੇ ਪਰ ਸਪੀਕਰ ਨੂੰ ਉਨ੍ਹਾਂ ਦਾ ਅਸਤੀਫ਼ਾ ਸਹੀ ਢੰਗ 'ਚ ਲਿਖਿਆ ਨਹੀਂ ਜਾਪਦਾ। ਹੁਣ ਦੇਖਣਾ ਹੋਵੇਗਾ ਕਿ ਖਹਿਰਾ ਦੇ ਅਸਤੀਫ਼ੇ ਦਾ ਕੀ ਅੰਜਾਮ ਹੁੰਦਾ ਹੈ।
ਸੁਖਪਾਲ ਖਹਿਰਾ ਨੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ
ਏਬੀਪੀ ਸਾਂਝਾ
Updated at:
25 Apr 2019 02:21 PM (IST)
ਆਮ ਆਦਮੀ ਪਾਰਟੀ 'ਤੋਂ ਵੱਖ ਹੋ ਕੇ ਆਪਣੀ 'ਪੰਜਾਬ ਏਕਤਾ ਪਾਰਟੀ' ਚਲਾਉਣ ਵਾਲੇ ਖਹਿਰਾ ਦੀ ਵਿਧਾਨ ਸਭਾ ਵਿੱਚੋਂ ਮੈਂਬਰੀ ਰੱਦ ਕਰਨ ਲਈ 'ਆਪ' ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖਤੀ ਤੌਰ 'ਤੇ ਅਪੀਲ ਕੀਤੀ ਹੋਈ ਸੀ।
- - - - - - - - - Advertisement - - - - - - - - -