Punjab Politics: ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦਿਆਂ ਉੱਤੇ ਗੱਲ ਕਰਨ ਲਈ ਦਿੱਲੀ ਜਾਣ ਲਈ ਤਿਆਰ ਹਨ। ਸੂਬੇ ਦੇ ਕਿਸਾਨਾਂ ਦੀ ਗ਼ਲਤ ਵਰਤੋਂ ਹੋ ਰਹੀ ਹੈ। ਪੰਜਾਬ ਅੱਜ ਦੇਸ਼ ਦੇ ਹੋਰ ਸੂਬਿਆਂ  ਦੀਆਂ ਅੱਖਾਂ ਵਿੱਚ ਚੁਭਦਾ ਹੈ। ਸੂਬੇ ਵਿੱਚ ਜਿੰਨਾ ਵੀ ਕਣਕ ਤੇ ਝੋਨਾ ਮੰਡੀ ਵਿੱਚ ਆਉਂਦੀ ਹੈ ਉਹ ਖ਼ਰੀਦਿਆ ਜਾਂਦਾ ਹੈ, ਇਸ ਉੱਤੇ ਐਮਐਸਪੀ ਮਿਲਦੀ ਹੈ ਜਦੋਂ ਕਿ ਹੋਰ ਸੂਬਿਆਂ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਦੇ ਮੋਢਿਆ ਉੱਤੇ ਰੱਖਦੇ ਬੰਦੂਖ ਕਿਉਂ ਚਲਾਈ ਜਾ ਰਹੀ ਹੈ।


ਸ਼ੁਭਕਰਨ ਸਿੰਘ ਦੀ ਮੌਤ ਦਾ ਸੱਚ ਸਾਰਿਆਂ ਸਾਹਮਣੇ ਆਵੇ


ਕਿਸਾਨ ਸ਼ੁਭਕਰਨ ਦੀ ਮੌਤ ਬਾਬਤ ਜਾਖੜ ਨੇ ਕਿਹਾ ਕਿ ਨੌਜਵਾਨ ਕਿਸਾਨ ਦੀ ਮੌਤ ਦਾ ਮਾਮਲਾ ਗੰਭੀਰ  ਹੈ। ਉਹ ਨੌਜਵਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੰਦੇ ਹਨ। ਮੈਂ ਵੀ ਚਾਹੁੰਦਾ ਹਾਂ ਕਿ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਦੋਸ਼ੀਆਂ ਨੂੰ ਕਠੋਰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬੀਆਂ ਨੂੰ ਬਹਾਦੁਰੀ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ।


ਹੋਰ ਕੋਈ ਸੂਬਾ ਕਿਉਂ ਨਹੀਂ ਕਰ ਰਿਹਾ ਪ੍ਰਦਰਸ਼ਨ ?


ਜਾਖੜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰਾਕੇਸ਼ ਟਿਕੈਤ ਵੱਡੇ ਨੇਤਾ ਹਨ ਉਹ ਉੱਥੇ ਸੰਘਰਸ਼ ਕਿਉਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਵਿੱਚ ਪੰਜ ਏਕੜ ਤੱਕ ਦੀ ਫ਼ਸਲ ਐਮਐਸਪੀ ਉੱਤੇ ਖ਼ਰੀਦੀ ਜਾਂਦੀ ਹੈ। MSP ਸਮੱਸਿਆ ਦਾ ਹੱਲ ਨਹੀਂ ਹੈ। ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਫ਼ਸਲਾਂ ਉੱਤੇ MSP ਖ਼ਰੀਦ ਦੂਜੇ ਸੂਬਿਆਂ ਨੂੰ ਚਾਹੀਦੀ ਹੈ ਜਦੋਂ ਕਿ ਪੰਜਾਬ ਦੇ ਕਿਸਾਨ ਡੰਡੇ ਖਾ ਰਹੇ ਹਨ।


ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਤੇ ਕਣਕ ਦੀ ਐਮਐਸਪੀ ਮਿਲ ਰਹੀ ਹੈ ਜਿਹੜੀਆਂ ਬਾਕੀਆਂ 21 ਫ਼ਸਲਾਂ ਬਚਦੀਆਂ ਹਨ ਅਸੀਂ ਉਨ੍ਹਾਂ ਦੀ ਐਮਐਸਪੀ ਮੰਗ ਰਹੇ ਹਾਂ। ਮੇਰਾ ਇੱਕ ਸਵਾਲ ਹੈ ਕਿ ਕਿਹੜਾ ਕਿਸਾਨ ਝੋਨਾ ਛੱਡ ਕੇ ਬਾਜਰਾ,ਮੂੰਗ ਆਦਿ ਲਾਵੇਗੀ, ਉਹ ਕਿਸੇ ਨੇ ਨਹੀਂ ਲਾਉਣੀ, ਜੇ ਕਿਸਾਨ ਬੀਜ਼ ਦੇਣ ਤਾਂ ਮੈਂ ਕਿਸਾਨਾਂ ਨਾਲ ਦਿੱਲੀ ਚੱਲਣ ਨੂੰ ਤਿਆਰ ਹਾਂ, ਅਸੀਂ ਗਾਰੰਟੀ ਲੈ ਦੇ ਦੇਵਾਂਗੇ






ਇਸ ਮੌਕੇ ਜਾਖੜ ਨੇ ਮੰਨਿਆ ਕਿ ਕਿਸਾਨੀ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਭੋਲੇ-ਭਾਲੇ ਨੌਜਵਾਨਾਂ ਨੂੰ ਕਿਸਾਨ ਲੀਡਰਾਂ ਵੱਲੋਂ ਦੱਸਿਆ ਜਾਣਾ ਚਾਹੀਦਾ ਹੈ ਕਿ ਉਸ ਅਦੋਲਨ ਨਾਲ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ।