Lok Sabha Election: ਜਲੰਧਰ ਤੋਂ ਇੱਕ ਦਰਜਨ ਤੋਂ ਵੱਧ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕੌਂਸਲਰ ਦੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਸਬੰਧ ਸਨ। ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ। ਇਸ ਮੌਕੇ ਜਾਖੜ ਦਿੱਲੀ ਵਿੱਚ ਹੋਈ ਰੈਲੀ ਨੂੰ ਲੈ ਕੇ ਕਾਂਗਰਸ ਤੇ ਆਪ ਨੂੰ ਜਮ ਕੇ ਕੋਸਿਆ ਹੈ।


ਸੁਖਪਾਲ ਖਹਿਰਾ ਲਈ ਨਹੀਂ ਮਾਰਿਆ ਹਾਅ ਦਾ ਨਾਅਰਾ


ਜਾਖੜ ਨੇ ਕਿਹਾ ਕਿ ਜਿਹੜੀ ਰੈਲੀ ਹੋ ਰਹੀ ਹੈ ਇਸ ਵਿੱਚ ਕਾਂਗਰਸ ਹਾਈਕਮਾਂਡ ਨੇ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉੱਤੇ ਜਿਹੜੇ ਇਲਜ਼ਾਮ ਲਾਏ ਤੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਕੀਤਾ ਤੇ ਜੇਲ੍ਹ ਦੀ ਦਾਲ ਖਵਾਈ, ਉਨ੍ਹਾਂ ਉੱਤੇ ਮੋਹਰ ਲਾ ਦਿੱਤੀ ਕਿ ਇੱਕ ਮਹਾਭ੍ਰਿਸ਼ਟ ਪਾਰਟੀ ਦੇ ਪ੍ਰਧਾਨ ਦੀ ਰਿਹਾਈ ਵਾਸਤੇ ਕਾਂਗਰਸ ਜੁੜ ਗਈ ਪਰ ਆਪਣੇ ਲੀਡਰ ਸੁਖਪਾਲ ਖਹਿਰਾ ਲਈ ਇੱਕ ਹਾਅ ਦਾ ਨਾਅਰਾ ਨਹੀਂ ਮਾਰਿਆ।



ਕਾਂਗਰਸ ਦੇ ਵਰਕਰ ਤੇ ਪ੍ਰਧਾਨ ਉੱਤੇ ਹੱਸ ਰਹੇ ਨੇ ਗਾਂਧੀ


ਇਸ ਮੰਚ ਉੱਤੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਹਲੁ ਗਾਂਧੀ ਸਿਰ ਜੋੜ ਕੇ ਬੈਠੇ ਹਨ ਤੇ ਉਹ ਹੱਸ ਰਹੇ ਹਨ, ਦਰਅਸਲ ਉਹ ਕਾਂਗਰਸ ਦੇ ਵਰਕਰ ਤੇ ਕਾਂਗਰਸ ਦੇ ਪ੍ਰਧਾਨ ਉੱਤੇ ਹੱਸ ਰਹੇ ਹਨ। ਜਿਸ ਤਰ੍ਹਾਂ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਲਲਕਾਰਿਆ ਸੀ ਚੋਰ ਮੇਰੇ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ ਤੇ ਕਿਹਾ ਸੀ ਕਿ ਜਾ ਕੇ ਰਾਹੁਲ ਗਾਂਧੀ ਨੂੰ ਕਹਿ ਦਿਓ ਕਿ ਤੋੜ ਦਿਓ ਸਮਝੌਤਾ, ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਰਾਹੁਲ ਗਾਂਧੀ ਨੂੰ ਕੋਈ ਦੱਸਦਾ ਨਹੀਂ ਜਾਂ ਗਾਂਧੀ ਨੂੰ ਕੋਈ ਪਰਵਾਹ ਨਹੀਂ ਹੈ।


ਕਾਂਗਰਸ ਦੇ ਵਰਕਰ ਉੱਤੇ ਆ ਰਿਹਾ ਤਰਸ


ਜਾਖੜ ਨੇ ਕਿਹਾ ਕਿ ਕਾਂਗਰਸ ਵਰਕਰ ਉੱਤੇ ਮੈਨੂੰ ਤਰਸ ਆ ਰਿਹਾ ਹੈ ਕਿਉਂਕਿ ਲੀਡਰ ਭ੍ਰਿਸ਼ਟ ਲੀਡਰ ਦੀ ਗ੍ਰਿਫ਼ਤਾਰੀ ਉੱਤੇ ਕਾਂਗਰਸ ਵੱਡਾ ਪ੍ਰੋਗਰਾਮ ਕਰ ਰਹੀ ਹੈ ਜਦੋਂ ਕਿ ਕਾਂਗਰਸ ਦੇ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਭਗਵੰਤ ਮਾਨ ਨੇ ਕਈ ਕਾਂਗਰਸ ਦੇ ਲੀਡਰਾਂ ਨੂੰ ਜੇਲ੍ਹ ਭੇਜਿਆ ਹੈ ਤੇ ਕਈਆਂ ਉੱਤੇ ਇਲਜ਼ਾਮ ਲਾਏ ਹਨ ਪਰ ਹੁਣ ਉਹੀ ਕਾਂਗਰਸ ਭਗਵੰਤ ਮਾਨ ਦੇ ਨਾਲ ਬੈਠੀ ਹੈ।