ਗੁਰਦਾਸਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਮੌਜੂਦਾ ਐਮਪੀ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸੜਕਾਂ ਬਣਾਈਆਂ ਹਨ ਤਾਂ ਫਿਰ ਗ਼ਰੀਬ ਲੋਕਾਂ ਕੋਲੋਂ ਟੋਲ ਟੈਕਸ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਜੰਮ ਕੇ ਭੜਾਸ ਕੱਢੀ।
ਦਰਅਸਲ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਸੜਕਾਂ ਦੇ ਜਾਲ ਵਿਛਾਉਣ ਦਾ ਦਾਅਵਾ ਕੀਤਾ ਸੀ। ਇਸ 'ਤੇ ਜਾਖੜ ਨੇ ਕਿਹਾ ਕਿ ਲੋਕ ਸੜਕ 'ਤੇ ਚੱਲਣ ਦਾ ਮੁੱਲ ਤਾਰਦੇ ਹਨ, ਜੇਕਰ ਕੇਂਦਰ ਕਹਿ ਰਿਹਾ ਹੈ ਉਨ੍ਹਾਂ ਸੜਕਾਂ ਦਾ ਜਾਲ ਵਿਛਾਇਆ ਤਾਂ ਫਿਰ ਟੋਲ ਕਿਉਂ ਵਸੂਲ ਰਿਹਾ ਹੈ। ਜਾਖੜ ਨੇ ਆਪਣੇ ਵਿਰੋਧੀ ਬੀਜੇਪੀ ਉਮੀਦਵਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੰਨੀ ਦਿਓਲ ਸਿਰਫ ਰੋਡ ਸ਼ੋਅ ਹੀ ਕਰ ਸਕਦੇ ਹਨ ਹੋਰ ਕੁਝ ਨਹੀਂ।
ਜਾਖੜ ਨੇ ਕਿਹਾ ਕਿ ਇੱਥੇ ਮੁਕਾਬਲਾ ਕੋਈ ਮੁਸ਼ਕਲ ਨਹੀਂ। ਕਈ ਥਾਂ ਸੁਖਬੀਰ ਬਾਦਲ ਦੇ ਪੋਸਟਰ ਕਾਲਖ ਮਲਣ 'ਤੇ ਜਾਖੜ ਨੇ ਕਿਹਾ ਕਿ ਅਜਿਹਾ ਕਰਨਾ ਸਹੀ ਨਹੀਂ ਪਰ ਫਿਰ ਵੀ ਅਕਾਲੀਆਂ ਨੇ ਸੂਬੇ ਵਿੱਚ ਕੰਮ ਹੀ ਅਜਿਹੇ ਕੀਤੇ ਹਨ ਕਿ ਲੋਕ ਉਨ੍ਹਾਂ ਦੇ ਬਹੁਤ ਜ਼ਿਆਦਾ ਖ਼ਿਲਾਫ਼ ਹਨ।
ਟੋਲ ਟੈਕਸ ਵਸੂਲਣ 'ਤੇ ਜਾਖੜ ਨੂੰ 'ਸ਼ੱਕੀ' ਲੱਗ ਰਹੀ ਮੋਦੀ ਸਰਕਾਰ ਦੀ ਭੂਮਿਕਾ
ਏਬੀਪੀ ਸਾਂਝਾ
Updated at:
07 May 2019 05:41 PM (IST)
ਦਰਅਸਲ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਸੜਕਾਂ ਦੇ ਜਾਲ ਵਿਛਾਉਣ ਦਾ ਦਾਅਵਾ ਕੀਤਾ ਸੀ। ਇਸ 'ਤੇ ਜਾਖੜ ਨੇ ਕਿਹਾ ਕਿ ਲੋਕ ਸੜਕ 'ਤੇ ਚੱਲਣ ਦਾ ਮੁੱਲ ਤਾਰਦੇ ਹਨ, ਜੇਕਰ ਕੇਂਦਰ ਕਹਿ ਰਿਹਾ ਹੈ ਉਨ੍ਹਾਂ ਸੜਕਾਂ ਦਾ ਜਾਲ ਵਿਛਾਇਆ ਤਾਂ ਫਿਰ ਟੋਲ ਕਿਉਂ ਵਸੂਲ ਰਿਹਾ ਹੈ।
- - - - - - - - - Advertisement - - - - - - - - -