Sunil jakhar: ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਨਹੀਂ ਜਾਵਾਂਗਾ। ਉਨ੍ਹਾਂ ਨੇ ਸੀਐਮ ਮਾਨ ਨੂੰ ਕਿਹਾ ਕਿ ਅਬੋਹਰ ਆ ਜਾਉ, ਜਿੱਥੇ ਐਸਵਾਈਐਲ ਦਾ ਪਾਣੀ ਹੈ, ਉੱਥੇ ਮੀਟਿੰਗ ਰੱਖੀ ਜਾਵੇ, ਜਾਂ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੀਟਿੰਗ ਰੱਖ ਲਈ ਜਾਵੇ।
ਜਾਖੜ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ 'ਤੇ ਮੁੱਖ ਮੰਤਰੀ ਪੰਜਾਬ ਦਾ ਕੀ ਸਟੈਂਡ ਹੈ। ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ? ਸੂਬੇ ਕੋਲ ਵਾਧੂ ਪਾਣੀ ਨਹੀਂ ਹੈ। ਗੁਆਂਢੀ ਸੂਬੇ ਨਾਲ ਗੱਲ ਕਿਸ ਅਧਾਰ ਤੇ ਹੋਵੇਗੀ। ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ।
ਮੁੱਖ ਮੰਤਰੀ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਉਸ ਸਮੇਂ ਬਲਰਾਮ ਜਾਖੜ 1982 ਵਿੱਚ ਸੰਵਿਧਾਨ ਦੀ ਪੋਸਟ 'ਤੇ ਸਨ। ਮੈਂ ਟਵਿੱਟਰ 'ਤੇ ਕੁਝ ਵੀ ਨਹੀਂ ਲਿਖਿਆ ਪਰ ਭਗਵੰਤ ਮਾਨ ਆਪਣੇ ਆਪੇ ਤੋਂ ਬਾਹਰ ਹੋ ਗਏ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਪਾਰਲੀਮੈਂਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਹੁਣ ਉਹ ਮੁੱਖ ਮੰਤਰੀ ਹਨ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ। ਇਸ ਨੂੰ ਲੈ ਕੇ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖੁੱਲ੍ਹੀ ਬਹਿਸ ਲਈ ਪੰਜਾਬ ਸਰਕਾਰ ਨੇ ਥਾਂ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਦੀ ਤਰਫੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਸਥਾਨ ਦੀ ਮੰਗ ਕੀਤੀ ਗਈ ਹੈ।
ਟੈਗੋਰ ਥੀਏਟਰ ਚੰਡੀਗੜ੍ਹ ਦੇ ਸੈਕਟਰ 18 ਵਿੱਚ ਪੈਦਾ ਹੈ। ਇਸ ਵਿੱਚ ਸੰਸਕ੍ਰਿਤਕ ਸਮਾਗਮ ਕਰਵਾਏ ਜਾਂਦੇ ਹਨ। ਹੁਣ ਤੱਕ ਟੈਗੋਰ ਥੀਏਟਰ ਦਾ ਨਿਯਮ ਹੈ ਕਿ ਇੱਕ ਕੋਈ ਵੀ ਸਿਆਸੀ ਪ੍ਰੋਗਰਾਮ ਜਾਂ ਗਤੀਵਿਧੀਆਂ ਨਹੀਂ ਕਰਵਾਈਆਂ ਜਾ ਸਕਦੀਆਂ। ਪੰਜਾਬ ਸਰਕਾਰ ਨੇ ਟੈਗੋਰ ਥੀਏਟਰ ਪ੍ਰਸ਼ਾਸਨ ਤੋਂ ਪੁੱਛਿਆ ਹੈ ਕਿ ਕੀ 1 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਜਗ੍ਹਾ ਉਪਲਬਧ ਹੋ ਸਕਦੀ ਹੈ ਜਾਂ ਨਹੀਂ। ਇਸ ਸਬੰਧੀ ਫੈਸਲਾ ਯੂਟੀ ਚੰਡੀਗੜ੍ਹ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀ ਬੁੱਧਵਾਰ ਨੂੰ ਲੈਣਗੇ।
ਇਹ ਵੀ ਪੜ੍ਹੋ: Lakhbir Singh Rode: ਖਾਲਿਸਤਾਨੀ ਲਖਬੀਰ ਰੋਡੇ 'ਤੇ ਵੱਡਾ ਐਕਸ਼ਨ, ਜ਼ਮੀਨ ਕੁਰਕ ਕਰਨ ਦੇ ਹੁਕਮ