ਕਰਤਾਰਪੁਰ ਲਾਂਘੇ ਨੂੰ ਲੈ ਜਾਖੜ ਨੇ ਕਿਹਾ ਕਿ ਪਹਿਲਾ ਤਾਂ ਇਹ ਗੱਲਾਂ ਸਾਹਮਣੇ ਆਇਆਂ ਕਿ ਲਾਂਘੇ ਦਾ ਕੰਮ ਦੇਰੀ ਨਾਲ ਸ਼ੁਰੀ ਕੀਤਾ ਗਿਆ। ਪਰ ਅਸਲ ‘ਚ ਇਸ ਕੰਮ ‘ਚ ਕੇਂਦਰ ਵੱਲੋਂ ਕਈ ਅੜਿੰਗੇ ਪਾਏ ਗਏ ਜਿਸ ਕਰਕੇ ਕੰਮ ਪੂਰਾ ਹੋਣ ‘ਚ ਦੇਰੀ ਹੋਈ। ਲਾਂਘੇ ਦਾ ਕੰਮ ਪੂਰਾ ਹੋਣ ‘ਚ ਅਜੇ ਵੀ ਸਮਾਂ ਹੈ ਜਿਸ ਨੂੰ ਪੂਰਾ ਕਰ ਲਿਆ ਜਾਵੇਗਾ ਜੇਕਰ ਇਸ ‘ਚ ਕੋਈ ਅੜਚਣ ਨਾ ਪਾਈ ਜਾਵੇ।
ਸਿੱਧੂ ਨੂੰ ਮਿਲੇ ਪਾਕਿਸਤਾਨ ਵੱਲੋਂ ਮਿਲੇ ਸੱਦੇ ‘ਤੇ ਜਾਖੜ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਫੈਸਲਾ ਹੈ ਕਿ ਕਿਸ ਨੂੰ ਸੱਦਾ ਦੇਣਾ ਹੈ ਜਾਂ ਕਿਸ ਨੂੰ ਨਹੀਂ। ਨਾਲ ਹੀ ਉਨ੍ਹਾਂ ਕਿਹਾ ਕਿ ਕੌਰੀਡੌਰ ਖੁਲਵਾਉਣ ‘ਚ ਸਿੱਧੂ ਦਾ ਵੱਡਾ ਯੋਗਦਾਨ ਹੈ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਧੂ ਅਤੇ ਮਨਮੋਹਨ ਨੂੰ ਪਾਕਿਸਤਾਨ ਨੇ ਸੱਦਾ ਦਿੱਤਾ ਹੈ।
ਇਸ ਦੇ ਨਾਲ ਹੀ ਜਾਖੜ ਨੇ ਅਕਾਲੀ ਦਲ ‘ਤੇ ਘੱਟਿਆ ਰਾਜਨੀਤੀ ਕਰਨ ਦੇ ਇਲਜ਼ਾਮ ਲੱਗਾਏ ਹਨ। ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਦਾ ਜੱਥਾ ਜਾਣਾ ਸੀ ਉਸ ‘ਚ ਸਾਰੇ ਰਾਜਨੀਤੀਕ ਦਲਾਂ ਦੇ ਲੋਕ ਸ਼ਾਮਲ ਸੀ ਜਿਸ ਨੂੰ ਰੋਕਣ ਦੀ ਕੋਸ਼ਿਸ਼ ਅਕਾਲੀ ਦਲ ਵੱਲੋਂ ਕੀਤੀ ਗਈ।
ਸੁਨੀਲ ਜਾਖੜ ਨੇ ਪਾਕਿ ਵੱਲੋਂ 20 ਡਾਲਰ ਦੀ ਫੀਸ ਨੂੰ ਜਜੀਆ ਟੈਕਸ ਦਾ ਨਾਂ ਦਿੱਤਾ ਅਤੇ ਕਿਹਾ ਕਿ ਜੇਕਰ ਅਕਾਲੀ ਦਲ ਚਾਹੇ ਤਾਂ ਉਹ ਪੀਐਮ ਦੀ ਮਦਦ ਨਾਲ ਇਸ ਫੀਸ ਨੂੰ ਮਾਫ ਕਰਵਾ ਸਕਦੀ ਹੈ।