ਜਲੰਧਰ:  ਫਰਜ਼ੀ ਏਜੰਟਾਂ ਹੱਥੋਂ ਲੁੱਟੇ ਜਾਣ ਦੇ ਮਾਮਲੇ ਤਮ ਹੋਣ ਦਾ ਨਾਂ ਨਹੀਂ ਲੈ ਰਹੇ। ਦੋ ਸਾਲ ਪਹਿਲਾਂ ਛੇ ਨੌਜਵਾਨਾਂ ਨੂੰ ਟ੍ਰੇਵਲ ਏਜੰਟਾਂ ਨੇ ਅਮਰੀਕਾ ਦਾ ਵਾਅਦਾ ਕਰਕੇ ਭੇਜਿਆ ਸੀ ਪਰ ਅੱਜ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ। ਇਨ੍ਹਾਂ ਮੁੰਡਿਆਂ 'ਚ ਦੋ ਮੁਕੇਰੀਆਂ, ਇੱਕ ਗੁਰਦਾਸਪੁਰ, ਇੱਕ ਅੰਮ੍ਰਿਤਸਰ ਅਤੇ ਦੋ ਕਪੂਰਥਲਾ ਦੇ ਹਨ।

ਅੱਜ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਫੇਰ ਇਕੱਠੇ ਹੋ ਸੂਬਾ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਲੱਭ ਕੇ ਲਿਆਂਦਾ ਜਾਵੇ। ਸ਼ਮਸ਼ੇਰ ਸਿੰਘ ਪਿਛਲੇ ਦੋ ਸਾਲ 'ਚ ਸਾਰੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ ਜਿਹੜੀ ਕਿ ਉਹ ਕਰ ਸਕਦੇ ਸਨ। ਹੁਣ ਫਿਰ ਉਮੀਦ ਸਰਕਾਰ ਤੋਂ ਲਗਾ ਰਹੇ ਹਨ ਕਿ ਧੋਖੇ ਦੇ ਸ਼ਿਕਾਰ ਹੋਏ ਉਨ੍ਹਾਂ ਦੇ ਪੁੱਤਾਂ ਨੂੰ ਵਾਪਿਸ ਮੰਗਵਾਇਆ ਜਾਵੇ।



ਸ਼ਮਸ਼ੇਰ ਦੀ ਜਦੋਂ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਤਾਂ ਉਸ ਨੇ ਸਿਰਫ ਇਨ੍ਹਾਂ ਹੀ ਦੱਸਿਆ ਸੀ ਕਿ ਏਜੰਟ ਨੇ ਉਸ ਨੂੰ ਬ੍ਰਮੋਸ 'ਚ ਛੱਡਿਆ ਹੈ ਅਤੇ ਉਸ ਦਾ ਪਾਸਪੋਸਟ ਵੀ ਖੋਹ ਲਿਆ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਸਖਤੀ ਨਾਲ ਏਜੰਟਾਂ ਨਾਲ ਪੁੱਛਗਿੱਛ ਕਰੇ ਤਾਂ ਪਤਾ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ।