ਚੰਡੀਗੜ੍ਹ: ਕਾਂਗਰਸ ਦੇ ਰਾਜ ਸਭਾ ਸਾਂਸਦ ਪਰਤਾਪ ਸਿੰਘ ਬਾਜਵਾ ਨੇ ਪਾਕਿਸਤਾਨ ਵੱਲੋਂ ਲਾਈ 20 ਡਾਲਰ ਫੀਸ ਨੂੰ ਜਾਇਜ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇੰਨਾ ਵੱਡਾ ਢਾਂਚਾ ਬਣਵਾਇਆ ਹੈ, ਅਸੀਂ ਟੋਲ ਟੈਕਸ ਵੀ ਤਾਂ ਦਿੰਦੇ ਹਾਂ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਕੇਂਦਰ, ਪੰਜਾਬ ਸਰਕਾਰ ਤੇ SGPC ਨੂੰ ਮਿਲ ਕੇ ਗਰੀਬ ਆਦਮੀ ਦੀ ਫੀਸ ਦੇਣੀ ਚਾਹੀਦੀ ਹੈ, ਅਮੀਰ ਦੀ ਨਹੀਂ।



ਬਾਜਵਾ ਨੇ ਕਿਹਾ ਹੈ ਕਿ ਜੋ ਵੀ ਕਰਤਾਰਪੁਰ ਜਾਏ, ਉਹ ਆਪਣੀ ਜੇਬ੍ਹ ਵਿੱਚੋਂ ਪੈਸੇ ਦੇਵੇ। ਬਾਅਦ ਵਿੱਚ ਰਿਫੰਡ ਹੋਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਹੱਜ ਲਈ ਸਬਸਿਡੀ ਹੈ ਤਾਂ ਪਾਕਿਸਤਾਨ ਵਿੱਚ ਦਰਸ਼ਨਾਂ ਲਈ ਵੀ ਕੇਂਦਰ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ।



ਦੱਸ ਦੇਈਏ ਸੂਬੇ ਵਿੱਚ 20 ਡਾਲਰ ਫੀਸ 'ਤੇ ਕਾਫੀ ਵਿਵਾਦ ਚੱਲ ਰਿਹਾ ਹੈ। ਉਂਝ ਤਾਂ ਸਭ ਇਸ ਦਾ ਵਿਰੋਧ ਕਰ ਰਹੇ ਹਨ। ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਫੀਸ ਕੈਪਟਨ ਸਰਕਾਰ ਨੂੰ ਭਰਨੀ ਚਾਹੀਦੀ ਹੈ ਜਦਕਿ ਕਾਂਗਰਸੀ ਹਰਸਿਮਰਤ ਨੂੰ ਕਹਿ ਰਹੇ ਹਨ ਕਿ ਉਹ ਵੀ ਕੇਂਦਰ ਵਿੱਚ ਮੰਤਰੀ ਹਨ, ਉਹ ਫੀਸ ਮੁਆਫ ਕਰਾਉਣ ਜਾਂ ਅਸਤੀਫਾ ਦੇ ਦੇਣ।