ਮੁਕਤਸਰ: ਹਲਕਾ ਲੰਬੀ ਦੇ ਪਿੰਡ ਭਿੱਟੀ ਵਾਲਾ ਦੇ ਪਾਵਰ ਕਾਮ ‘ਚ ਠੇਕੇ ‘ਤੇ ਕੰਮ ਕਰਨ ਵਾਲੇ ਨੌਜਵਾਨ ਦੀ ਕੰਮ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਗੁੱਸੇ ‘ਚ ਮ੍ਰਿਤਕ ਦੇ ਪਰਿਵਾਰ ਅਤੇ ਜੱਥੇਬੰਦੀਆਂ ਵੱਲੋਂ ਲਾਸ਼ ਦਾ ਸਸਕਾਰ ਕੀਤੇ ਬਗੈਰ ਹੀ ਵਿੱਤੀ ਮਦਦ ਲਈ ਲਗਾਤਾਰ ਪਿੰਡ ਬਾਦਲ ਦੇ ਪਾਵਰ ਕਾਮ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।

ਹਲਕਾ ਲੰਬੀ ਦੇ ਪਿੰਡ ਸਹਨਾ ਖੇਡਾ ਦਾ ਮ੍ਰਿਤਕ ਇੱਕ ਗਰੀਬ ਪਰਿਵਾਰ ਤੋਂ ਹੈ। ਤਿੰਨ ਧੀਆਂ ਅਤੇ ਇੱਕ ਬੇਟੇ ਦਾ ਪਿਓ 35 ਸਾਲ ਦਾ ਮ੍ਰਿਤਕ ਬਲਕਰਣ ਸਿੰਘ ਪਾਵਰ ਕਾਮ ‘ਚ ਠੇਕੇ ‘ਤੇ ਕੰਮ ਕਰਦਾ ਸੀ। ਜਿਸ ਦੀ ਭਿੱਟੀਵਾਲਾ ‘ਚ 26 ਤਾਰੀਖ ਦੀ ਰਾਤ ਖੰਬੇ ‘ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸ ਲਈ ਇਨਸਾਫ ਦੀ ਮੰਗ ਕਰਦੇ ਹੋਏ ਪਰਿਵਾਰ ਅਤੇ ਵੱਖ-ਵੱਕ ਜੱਥੇਬੰਦੀਆਂ ਪਰਿਵਾਰ ਦੇ ਇੱਕ ਮੈਂਬਰ ਦੀ ਨੌਕਰੀ ਅਤੇ ਕੁਝ ਵਿੱਤੀ ਮਦਦ ਦੀ ਮੰਗ ਕਰ ਰਹੀਆਂ ਹਨ।



ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਵੱਲੋਂ ਲਾਸ਼ ਦਾ ਸਸਕਾਰ ਕੀਤੇ ਬਗੈਰ ਹੀ ਪਿੰਡ ਬਾਦਲ ਦੇ ਅੇਕਸਸੀਐਨ ਦਫ਼ਤਰ ਅੱਗੇ ਲਗਾਤਾਰ ਧਰਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ‘ਤੇ ਕਰੰਟ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਵੀ ਪ੍ਰਸਾਸ਼ਨ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਤਕ ਨਹੀਂ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਗਰੀਬ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ ਅਤੇ ਉਹ ਲਾਸ਼ ਦਾ ਸਸਕਾਰ ਵੀ ਨਹੀਂ ਕਰਨਗੇ।