ਚੰਡੀਗੜ੍ਹ: ਰਾਜਸਥਾਨ ਵਿਚ ਕਾਂਗਰਸ ਵਿਧਾਇਕ ਦਲ ਦੀ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਭਾਜਪਾ ਆਗੂ ਸੁਨੀਲ ਜਾਖੜ ਨੇ ਕਾਂਗਰਸ 'ਤੇ ਵਿਅੰਗ ਕੱਸਿਆ ਹੈ।ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸਵਾਲ ਤਾਂ ਇਹ ਹੈ ਕਿ ‘ਰਾਜਸਥਾਨ ਦਾ ਚੰਨੀ’ ਕੌਣ ਹੋਵੇਗਾ?
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਘਟਨਾਕ੍ਰਮ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਰਾਜਸਥਾਨ ਦਾ ਚੰਨੀ ਕੌਣ ਹੋਏਗਾ।
ਸੁਨੀਲ ਜਾਖੜ ਨੇ ਟਵੀਟ ਕੀਤਾ, "ਅੱਜ ਜੈਪੁਰ 'ਚ ਕਾਂਗਰਸ ਦੇ ਵਿਧਾਇਕਾਂ ਦੀ ਬੈਠਕ ਅਤੇ ਆਪਣੇ ਨਵੇਂ ਨੇਤਾ ਦੀ ਚੋਣ ਕਰਨ ਦੀ ਤਿਆਰੀ ਚੱਲ ਰਹੀ ਹੈ।ਪਾਰਟੀ ਹਾਈਕਮਾਂਡ ਲੰਬੀ ਉਡੀਕ ਕਰ ਰਹੇ 'ਡਾਰਕ-ਹੋਰਸ' ਦੀ ਬਜਾਏ ਆਪਣੀ ਪਸੰਦ ਦੀ ਕਿਸੇ 'ਕਾਲੀ ਭੇਡ' ਨੂੰ ਮੁੱਖ ਮੰਤਰੀ ਵਜੋਂ ਉਭਾਰੇਗੀ।
ਸਵਲਾ: ਰਾਜਸਥਾਨ ਦਾ ਚੰਨੀ ਕੌਣ ਹੋਵੇਗਾ?
ਦੱਸ ਦਈਏ ਕਿ ਜਾਖੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਣ ਉਤੇ ਉਨ੍ਹਾਂ ਵੱਡੇ ਸਵਾਲ ਚੁੱਕੇ ਸਨ।
ਜਾਖੜ ਨੇ ਬਾਅਦ ਵਿੱਚ ਜਨਤਕ ਤੌਰ ’ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਚੰਨੀ ਨੂੰ ਅਹੁਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਸੁਨੀਲ ਜਾਖੜ ਨੇ ਕਾਂਗਰਸ ਖਿਲਾਫ਼ ਝੰਡਾ ਚੁੱਕ ਲਿਆ ਅਤੇ ਬਾਗੀ ਸੁਰਾਂ ਦਿਖਾਈਆਂ। ਕੁਝ ਸਮੇਂ ਮਗਰੋਂ ਸੁਨੀਲ ਜਾਖੜ ਕਾਂਗਰਸ ਦਾ ਹੱਥ ਛੱਡ ਭਾਜਪਾ 'ਚ ਸ਼ਾਮਲ ਹੋ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ