ਹੁਣ ਗੁਰਦਾਸਪੁਰੀਆਂ ਨੂੰ ਘੱਟ ਹੀ ਹੋਣਗੇ ਸੰਨੀ ਦਿਓਲ ਦੇ ਦਰਸ਼ਨ, ਗੁਰਪ੍ਰੀਤ ਪਲਹੇੜੀ ਨੂੰ ਸੌਂਪੀ ਜ਼ਿੰਮੇਵਾਰੀ
ਏਬੀਪੀ ਸਾਂਝਾ | 02 Jul 2019 12:21 PM (IST)
ਗੁਰਦਾਸਪੁਰੀਆਂ ਨੂੰ ਸੰਨੀ ਦਿਓਲ ਦੇ ਦਰਸ਼ਨ ਘੱਟ ਹੀ ਹੋਣਗੇ। ਉਨ੍ਹਾਂ ਨੇ ਆਪਣਾ ਕੰਮਕਾਰ ਵੇਖਣ ਲਈ ਪ੍ਰਤੀਨਿਧ ਨਿਯੁਕਤ ਕਰ ਦਿੱਤਾ ਹੈ। ਸੰਨੀ ਦਿਓਲ ਨੇ ਬਕਾਇਦਾ ਲੈਟਰ ਜਾਰੀ ਕਰਕੇ ਚੋਣਾਂ ਸਮੇਂ ਮੁੱਖ ਭੂਮਿਕਾ ਨਿਭਾਉਣ ਵਾਲੇ ਫਿਲਮ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਪ੍ਰਤੀਨਿਧ ਨਿਯੁਕਤ ਕੀਤਾ ਹੈ। ਇਸ ਦਾ ਭਾਵ ਹੈ ਕਿ ਸੰਨੀ ਦਿਓਲ ਹਲਕੇ ਵਿੱਚ ਘੱਟ-ਵੱਧ ਹੀ ਗੇੜਾ ਮਾਰਨਗੇ।
ਚੰਡੀਗੜ੍ਹ: ਗੁਰਦਾਸਪੁਰੀਆਂ ਨੂੰ ਸੰਨੀ ਦਿਓਲ ਦੇ ਦਰਸ਼ਨ ਘੱਟ ਹੀ ਹੋਣਗੇ। ਉਨ੍ਹਾਂ ਨੇ ਆਪਣਾ ਕੰਮਕਾਰ ਵੇਖਣ ਲਈ ਪ੍ਰਤੀਨਿਧ ਨਿਯੁਕਤ ਕਰ ਦਿੱਤਾ ਹੈ। ਸੰਨੀ ਦਿਓਲ ਨੇ ਬਕਾਇਦਾ ਲੈਟਰ ਜਾਰੀ ਕਰਕੇ ਚੋਣਾਂ ਸਮੇਂ ਮੁੱਖ ਭੂਮਿਕਾ ਨਿਭਾਉਣ ਵਾਲੇ ਫਿਲਮ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਪ੍ਰਤੀਨਿਧ ਨਿਯੁਕਤ ਕੀਤਾ ਹੈ। ਇਸ ਦਾ ਭਾਵ ਹੈ ਕਿ ਸੰਨੀ ਦਿਓਲ ਹਲਕੇ ਵਿੱਚ ਘੱਟ-ਵੱਧ ਹੀ ਗੇੜਾ ਮਾਰਨਗੇ। ਸੰਨੀ ਦਿਓਲ ਨੇ ਪੱਤਰ ’ਚ ਲਿਖਿਆ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ 'ਚ ਸਾਰਾ ਕੰਮਕਾਰ ਗੁਰਪ੍ਰੀਤ ਸਿੰਘ ਪਲਹੇੜੀ ਦੇਖਣਗੇ। ਸੰਨੀ ਦੀ ਗ਼ੈਰਹਾਜ਼ਰੀ ਵਿੱਚ ਪ੍ਰਸ਼ਾਸਨਿਕ ਤੇ ਹੋਰ ਮਹੱਤਵਪੂਰਨ ਮੀਟਿੰਗਾਂ ’ਚ ਵੀ ਪਲਹੇੜੀ ਹੀ ਸ਼ਾਮਲ ਹੋਣਗੇ। ਹਾਸਲ ਜਾਣਕਾਰੀ ਮੁਤਾਬਕ ਗੁਰਪ੍ਰੀਤ ਪਲਹੇੜੀ ਦੀ ਸੰਨੀ ਦਿਓਲ ਦੇ ਪਰਿਵਾਰ ਨਾਲ ਕਾਫੀ ਨੇੜਤਾ ਹੈ। ਉਨ੍ਹਾਂ ਦੀ ਨਿਊ ਚੰਡੀਗੜ੍ਹ ’ਚ ਕੋਠੀ ਹੈ ਤੇ ਸਨੀ ਦਿਓਲ ਦੇ ਚੋਣ ਪ੍ਰਚਾਰ ਦੀ ਸਾਰੀ ਕਮਾਂਡ ਪਲਹੇੜੀ ਨੇ ਹੀ ਸੰਭਾਲੀ ਸੀ। ਪਲਹੇੜੀ ਨੇ ਸਨੀ ਦਿਓਲ ਦੀਆਂ ਫਿਲਮਾਂ ਦੇ ਪ੍ਰੋਡਕਸ਼ਨ ਯੂਨਿਟ ਦਾ ਸਾਰਾ ਕੰਮ ਸਾਂਭਿਆ ਹੋਇਆ ਹੈ। ਕਰੀਬ 22-23 ਸਾਲ ਪਹਿਲਾਂ ਸਨੀ ਦਿਓਲ ਦੀ ਪਹਿਲੀ ਫਿਲਮ ‘ਬੇਤਾਬ’ ਬਣੀ ਸੀ ਜਿਸ ਵਿੱਚ ਪਲਹੇੜੀ ਨੇ ਸਹਾਇਕ ਕੈਮਰਾਮੈਨ ਵਜੋਂ ਭੂਮਿਕਾ ਨਿਭਾਈ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਲਹੇੜੀ ਦਿਓਲ ਪਰਿਵਾਰ ਦੇ ਖਾਸ ਮੈਂਬਰ ਬਣੇ ਹੋਏ ਹਨ।