ਗੁਰਦਾਸਪੁਰ: ਸੰਨੀ ਦਿਓਲ ਆਪਣੇ ਅਸਲ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਨਾਲ ਨਹੀਂ ਬਲਕਿ ਸਿਨੇਮਾ ਵਾਲੇ ਨਾਂ ਸੰਨੀ ਦਿਓਲ ਤੋਂ ਹੀ ਚੋਣ ਲੜ ਸਕਦੇ ਹਨ। ਚੋਣ ਕਮਿਸ਼ਨ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ 'ਤੇ ਉਨ੍ਹਾਂ ਦਾ ਮਕਬੂਲ ਨਾਂ ਸੰਨੀ ਦਿਓਲ ਹੀ ਛਾਪਿਆ ਹੈ। ਇਹ ਸੰਨੀ ਲਈ ਕਾਫੀ ਰਾਹਤ ਵਾਲੀ ਖ਼ਬਰ ਹੈ।
ਸੰਨੀ ਨੇ ਅਜੇ ਸਿੰਘ ਧਰਮਿੰਦਰ ਦਿਓਲ ਦੇ ਨਾਂ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਅਜਿਹੇ ਵਿੱਚ ਸਮਝਿਆ ਜਾ ਰਿਹਾ ਸੀ ਕਿ ਈਵੀਐਮ 'ਤੇ ਉਨ੍ਹਾਂ ਦਾ ਅਸਲ ਨਾਂ ਭਾਵ ਨਾਮਜ਼ਦਗੀ ਪੱਤਰ 'ਚ ਦਰਸਾਇਆ ਨਾਂ ਹੀ ਲਿਖਿਆ ਜਾਵੇਗਾ। ਪਰ ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਮੰਨ ਲਈ ਜਾਪਦੀ ਹੈ ਤੇ ਸੰਨੀ ਨੂੰ ਰਾਹਤ ਦੇ ਦਿੱਤੀ ਹੈ। ਨਿਯਮਾਂ ਮੁਤਾਬਕ ਈਵੀਐਮ 'ਤੇ ਸੰਨੀ ਦਿਓਲ ਦੀ ਤਸਵੀਰ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਵੀ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਜੇਪੀ ਲੀਡਰਾਂ ਨੂੰ ਲੱਗਦਾ ਸੀ ਕਿ ਕਿਤੇ ਵੋਟਰਾਂ ਨੂੰ ਸੰਨੀ ਦੇ ਨਾਂ ਬਾਰੇ ਭੁਲੇਖਾ ਨਾ ਪੈ ਜਾਏ, ਇਸ ਲਈ ਬੀਜੇਪੀ ਵੋਟਿੰਗ ਮਸ਼ੀਨਾਂ 'ਤੇ ਸੰਨੀ ਦਿਓਲ ਲਿਖਵਾਉਣਾ ਚਾਹੁੰਦੀ ਸੀ। ਇਸ ਕੰਮ ਲਈ ਪਾਰਟੀ ਨੇ ਚੋਣ ਕਮਿਸ਼ਨ ਨਾਲ ਸੰਪਰਕ ਕਰ ਕਿਹਾ ਸੀ ਕਿ ਈਵੀਐਮ 'ਤੇ ਅਜੇ ਸਿੰਘ ਧਰਮੇਂਦਰ ਦਿਓਲ ਦੀ ਥਾਂ ਸੰਨੀ ਦਿਓਲ ਲਿਖਿਆ ਜਾਵੇ।
ਗੁਰਦਾਸਪੁਰ ਲੋਕ ਸਭਾ ਸੀਟ 'ਤੇ ਇਸ ਤਰ੍ਹਾਂ ਦੀ ਈਵੀਐਮ ਦਿੱਸੇਗੀ-
ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਵੱਡੀ ਰਾਹਤ
ਏਬੀਪੀ ਸਾਂਝਾ
Updated at:
03 May 2019 06:15 PM (IST)
ਸੰਨੀ ਨੇ ਅਜੇ ਸਿੰਘ ਧਰਮਿੰਦਰ ਦਿਓਲ ਦੇ ਨਾਂ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਅਜਿਹੇ ਵਿੱਚ ਸਮਝਿਆ ਜਾ ਰਿਹਾ ਸੀ ਕਿ ਈਵੀਐਮ 'ਤੇ ਉਨ੍ਹਾਂ ਦਾ ਅਸਲ ਨਾਂ ਭਾਵ ਨਾਮਜ਼ਦਗੀ ਪੱਤਰ 'ਚ ਦਰਸਾਇਆ ਨਾਂ ਹੀ ਲਿਖਿਆ ਜਾਵੇਗਾ।
- - - - - - - - - Advertisement - - - - - - - - -