ਜਲੰਧਰ: ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ 'ਚ ਜੀਪ 'ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਸੰਨੀ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸੀ। ਸੰਨੀ ਦਿਓਲ ਨੇ ਜਿਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਲੇਬੀਆਂ ਵੀ ਖੁਆਈਆਂ।
ਸੰਨੀ ਨੇ ਫਗਵਾੜਾ ਤੋਂ ਬਾਅਦ ਮੁਕੇਰੀਆਂ ਵੀ ਰੋਡ ਸ਼ੋਅ ਕਰਨਾ ਸੀ। ਇਸ ਲਈ ਉਹ ਫਗਵਾੜੇ ਦਾ ਥੋੜ੍ਹਾ ਰੋਡ ਸ਼ੋਅ ਛੱਡ ਕੇ ਮੁਕੇਰੀਆਂ ਚਲੇ ਗਏ। ਸੰਨੀ ਦੇ ਰੋਡ ਸ਼ੋਅ ਤੋਂ ਬਾਅਦ ਰਾਜੇਸ਼ ਬਾਘਾ ਕਾਫੀ ਖੁਸ਼ ਦਿੱਸੇ ਤੇ ਜਿੱਤ ਦਾ ਦਾਅਵਾ ਕਰਦੇ ਰਹੇ।
ਬਾਘਾ ਦਾ ਕਹਿਣਾ ਹੈ ਕੇ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ। ਵੱਡੀ ਪਾਰਟੀ ਦਾ ਟਿਕਟ ਮਿਲਣਾ ਮਾਣ ਵਾਲੀ ਗੱਲ ਹੈ। ਮੇਰੇ ਪਰਿਵਾਰ ਵਿੱਚੋਂ ਤਾਂ ਕੋਈ ਸਰਪੰਚੀ ਵੀ ਨਹੀਂ ਲੜਿਆ। ਮੈਂ ਬੜੇ ਆਮ ਘਰ ਵਿੱਚੋਂ ਹਾਂ, ਲੋਕਾਂ ਨੂੰ ਇਹ ਗੱਲ ਚੰਗੀ ਲੱਗ ਰਹੀ ਹੈ। ਅਸੀਂ ਜਿੱਤ ਦਰਜ ਕਰਾਂਗੇ।
ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ
ਏਬੀਪੀ ਸਾਂਝਾ
Updated at:
17 Oct 2019 06:21 PM (IST)
ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ ਬਾਘਾ ਲਈ ਵੋਟਾਂ ਮੰਗੀਆਂ। ਸਨੀ ਦਿਓਲ ਨੇ ਫਗਵਾੜਾ ਦੇ ਬਾਜ਼ਾਰਾਂ 'ਚ ਜੀਪ 'ਤੇ ਬੈਠ ਕੇ ਰੋਡ ਸ਼ੋਅ ਕੱਢਿਆ। ਇਸ ਦੌਰਾਨ ਸੰਨੀ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਸੀ। ਸੰਨੀ ਦਿਓਲ ਨੇ ਜਿਥੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਦਿੱਤੇ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਲੇਬੀਆਂ ਵੀ ਖੁਆਈਆਂ।
- - - - - - - - - Advertisement - - - - - - - - -