ਮੋਗਾ: ਅੱਜ ਅਸੀਂ ਤੁਹਾਨੂੰ ਪੰਜਾਬ ਦੇ ਮੋਗਾ ਦੀ ਪੰਜ ਸਾਲਾ ਬੱਚੀ ਹੇਜ਼ਲ ਨਾਲ ਮਿਲਵਾ ਰਹੇ ਹਾਂ। ਉਸ ਨੇ ਛੋਟੀ ਜਿਹੀ ਉਮਰ ‘ਚ ਹੀ ਬਾਲੀਵੁੱਡ ਸਟਾਰ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰ ਪੰਜਾਬ ਤੇ ਮੋਗਾ ਦਾ ਨਾਂ ਰੋਸ਼ਨ ਕੀਤਾ ਹੈ। ਜੀ ਹਾਂ ਮੋਗਾ ਦੀ ਹੇਜ਼ਲ ਨੇ ਇੱਕ ਮਾਡਲਿੰਗ ਕੰਪੀਟੀਸ਼ਨ ਜਿੱਤ ਕੇ ਇਹ ਮੌਕਾ ਹਾਸਲ ਕੀਤਾ।


ਇਸ ਬਾਰੇ ਹੇਜ਼ਲ ਦੀ ਮਾਂ ਦਾ ਕਹਿਣਾ ਹੈ ਕਿ ਉਹ ਹੇਜ਼ਲ ਦੀ ਕਾਮਯਾਬੀ ਤੋਂ ਬੇਹੱਦ ਖੁਸ਼ ਹੈ। ਉਨ੍ਹਾਂ ਨੇ ਇਸ ਪ੍ਰਤੀਯੋਗਿਤਾ ਬਾਰੇ ਕਿਹਾ ਕਿ ਉਨਾਂ ਨੇ ਚੰਡੀਗੜ੍ਹ ‘ਚ ਇਸ ਦੀ ਆਨ-ਲਾਈਨ ਇੱਕ ਵੈੱਬ ਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ‘ਚ ਉਸ ਨੇ ਟੌਪ ਕੀਤਾ ਹੈ। ਇਸ ਤੋਂ ਉਹ ਮੁੰਬਈ ਪਹੁੰਚੀ ਇਸ ਦੇ ਲਈ ਉਸ ਨੇ ਕੋਈ ਟ੍ਰੇਨਿੰਗ ਨਹੀਂ ਲਈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੇਜ਼ਲ ਦੇ ਟੈਲੇਂਟ ਨੂੰ ਵੇਖ ਉਹ ਹੈਰਾਨ ਹਨ। ਹੇਜ਼ਲ ਦੇ ਹੁਨਰ ਸਦਕਾ ਹੀ ਉਸ ਨੂੰ ਸੁਸ਼ਮਿਤਾ ਨਾਲ ਮਾਡਲਿੰਗ ਕਰਨ ਦਾ ਮੌਕਾ ਮਿਲਿਆ।