ਇਹ ਘਟਨਾ ਗੁਰਦਾਸਪੁਰ ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਪਿੰਡ ਸੋਹਲ ਨੇੜੇ ਵਾਪਰੀ। ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ ਉਲਟ ਪਾਸਿਓਂ ਆ ਰਹੀ ਕਾਰ ਨੇ ਸੰਨੀ ਦਿਓਲ ਦੇ ਕਾਫਲੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਟੱਕਰ ਨਾਲ ਸੰਨੀ ਦੇ ਕਾਫਲੇ ਦੀਆਂ ਕਾਰਾਂ ਵੀ ਆਪਸ ਵਿੱਚ ਟਕਰਾਅ ਗਈਆਂ, ਜਿਸ ਵਿੱਚ ਬਾਲੀਵੁੱਡ ਅਦਾਕਾਰ ਦੀ ਰੇਂਜ ਰੋਵਰ ਵੀ ਸ਼ਾਮਲ ਸੀ। ਇਸ ਦੌਰਾਨ ਸੰਨੀ ਦੀ ਕਾਰ ਦਾ ਟਾਇਰ ਫਟ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਇਸ ਮਾਮਲੇ ਸਬੰਧੀ ਹਾਲੇ ਤਕ ਕੋਈ ਪੁਲਿਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ।