ਪਠਾਨਕੋਟ: ਗੁਰਦਾਸਪੁਰ ਵਿੱਚ ਮੌਜੂਦਾ ਸਾਂਸਦ ਸੁਨੀਲ ਜਾਖੜ ਵੱਲੋਂ ਵਾਰ-ਵਾਰ ਸਥਾਨਕ ਮੁੱਦਿਆਂ 'ਤੇ ਬਹਿਸ ਕਰਨ ਦੀ ਚੁਣੌਤੀ ਦੇਣ ਬਾਰੇ ਬੀਜੇਪੀ ਉਮੀਦਵਾਰ ਸੰਨੀ ਦਿਓਲ ਨੇ ਕਿਹਾ ਕਿ ਮੌਨੂੰ ਕੰਮ ਕਰਨਾ ਆਉਂਦਾ, ਗੱਲਾਂ ਤੇ ਬਹਿਸ ਕਰਨਾ ਨਹੀਂ। ਸੰਨੀ ਨੇ ਕਿਹਾ ਹੈ ਕਿ ਉਨ੍ਹਾਂ ਸਿਆਸਤ ਵਿੱਚ ਆਉਣ ਬਾਰੇ ਕਦੀ ਸੋਚਿਆ ਨਹੀਂ ਸੀ। ਚੋਣ ਲੜਨ ਦਾ ਫੈਸਲਾ ਅਚਾਨਕ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੀਆਂ ਸਮੱਸਿਆਵਾਂ ਸੁਲਝਾਉਣਾ ਹੈ।

ਇਹ ਵੀ ਪੜ੍ਹੋ: ਸੰਨੀ ਦਿਓਲ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਸਬੰਧੀ ਪੁਲਿਸ ਨੂੰ ਸ਼ਿਕਾਇਤ

ਸੰਨੀ ਨੇ ਕਿਹਾ ਕਿ ਜਾਖੜ ਪਹਿਲਾਂ ਮੁੱਦਿਆਂ ਨੂੰ ਐਡਰੈਸ ਕਰਨ। ਬਹਿਸ ਕਰਨਾ ਜ਼ਰੂਰੀ ਨਹੀਂ, ਬਲਕਿ ਮੁੱਦਿਆਂ ਨੂੰ ਹੱਲ ਕਰਨਾ ਜ਼ਿਆਦਾ ਜ਼ਰੂਰੀ ਹੈ। ਸੰਨੀ ਨੇ ਪੰਜਾਬੀ ਵਿੱਚ ਬੋਲਦਿਆਂ ਕਿਹਾ, 'ਮੈਂ ਤੁਹਾਡੇ ਨਾਲ ਖੜਾ ਹਾਂ, ਸਰਕਾਰ ਬਣਾਓ, ਸੈਂਟਰ ਕੋਲੋਂ ਤੁਹਾਡਾ ਹਰ ਕੰਮ ਕਰਵਾਊਂਗਾ।'
ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਵਿੱਚ ਸੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਜਿਸ ਬਾਅਦ ਉਨ੍ਹਾਂ ਬੀਜੇਪੀ ਵੱਲੋਂ ਚੋਣ ਲੜਨ ਦਾ ਫੈਸਲਾ ਕੀਤਾ। ਪਰਿਵਾਰ ਵੱਲੋਂ ਚੋਣ ਵਿੱਚ ਸਮਰਥਨ ਦੇਣ ਬਾਰੇ ਉਸ ਨੇ ਕਿਹਾ ਕਿ ਪਿਤਾ ਧਰਮੇਂਦਰ ਜਲਦ ਇੱਥੇ ਉਸ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਉਣਗੇ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਵੱਡੀ ਰਾਹਤ

ਇਸੇ ਦੌਰਾਨ ਜਦੋਂ ਸੰਨੀ ਨੂੰ ਪੁੱਛਿਆ ਗਿਆ ਕਿ ਕੀ ਚੋਣ ਲੜਨ ਦੀ ਪੇਸ਼ਕਸ ਵਾਲਾ ਮੈਸੇਜ RSS ਵੱਲੋਂ ਭੇਜਿਆ ਗਿਆ ਸੀ ਜਾਂ ਬੀਜੇਪੀ ਜੁਆਇਨ ਕਰਨ ਵਿੱਚ RSS ਦਾ ਵੀ ਕੋਈ ਰੋਲ ਰਿਹਾ ਤਾਂ ਸੰਨੀ ਨੇ ਕੋਈ ਜਵਾਬ ਨਹੀਂ ਦਿੱਤਾ, ਬਲਕਿ ਹੱਥ ਜੋੜ ਲਏ। ਮੁੱਦਿਆਂ ਬਾਰੇ ਬੋਲਦਿਆਂ ਸੰਨੀ ਨੇ ਕਿਹਾ ਕਿ ਉਹ ਹਲਕੇ ਵਿੱਚ ਨੌਜਵਾਨਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।