ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਵਸੇ ਡੇਰਾ ਬਾਬਾ ਨਾਨਕ ਤੋਂ ਨਜ਼ਦੀਕ ਪਿੰਡ ਸ਼ਿਕਾਰ ਮੱਛੀਆਂ ਵਿੱਚ ਇੱਥੇ ਬੀਤੇ ਦਿਨ ਇੱਕ ਔਰਤ ਨੇ ਖੇਤਾਂ ਵਿੱਚ ਛੁਪੇ ਇੱਕ ਸ਼ੱਕੀ ਨੂੰ ਵੇਖਿਆ ਸੀ। ਉੱਥੇ ਹੀ ਅੱਜ ਇਸ ਇਲਾਕੇ ਦੇ ਨੇੜਲੇ ਪਿੰਡ ਚੱਕਵਾਲੀ ਵਿੱਚ ਵੀ ਇੱਕ ਕਿਸਾਨ ਨੇ 3 ਸੱਕੀ ਲੋਕਾਂ ਨੂੰ ਰਾਈਫਲਾਂ ਤੇ ਭਾਰੀ ਬੈਗ ਨਾਲ ਵੇਖਿਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਉੱਥੇ ਹੀ ਇਲਾਕੇ ਵਿੱਚ ਪੁਲਿਸ ਤੇ ਬੀ.ਐਸ.ਐਫ. ਵੱਲੋਂ ਦੇਰ ਰਾਤ ਤੋਂ ਹੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦਰਅਸਲ ਪਿੰਡ ਚੱਕਵਾਲੀ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਖੇਤਾਂ ਵਿੱਚ ਲੁੱਕੇ ਤਿੰਨ ਸ਼ੱਕੀ ਲੋਕਾਂ ਨੂੰ ਵੇਖਿਆ। ਉਸ ਨੇ ਦੱਸਿਆ ਕਿ ਸ਼ੱਕੀਆਂ ਕੋਲ ਹਥਿਆਰ ਤੇ ਵੱਡੇ ਬੈਗ ਵੀ ਸਨ।

ਬਲਜਿੰਦਰ ਸਿੰਘ ਨੇ ਦੱਸਿਆ ਕਿ ਘਰ ਵਾਪਸ ਪਹੁਚੰਦੇ ਹੀ, ਉਸ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹਾਸਲ ਜਾਣਕਾਰੀ ਮਿਲਣ ਤੋਂ ਬਾਅਦ ਤੋਂ ਪੁਲਿਸ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਹੈ।