ਫਾਜਿ਼ਲਕਾ : ਫਾਜਿ਼ਲਕਾ ਪ੍ਰਸ਼ਾਸਨ ਅਤੇ ਬੀਐਸਐਫ ਦੇ ਤਾਲਮੇਲ ਤੋਂ ਬਾਅਦ ਸਤਲੁਜ਼ ਦੇ ਪਾਕਿਸਤਾਨ ਵੱਲ ਨੂੰ ਫ਼ਾਜ਼ਿਲਕਾ ਦੇ ਵਿੱਚ ਫਾਜ਼ਿਲਕਾ ਪ੍ਰਸ਼ਾਸਨ ਅਤੇ ਬੀ.ਐਸ.ਐਫ ਦੇ ਤਾਲਮੇਲ ਤੋਂ ਬਾਅਦ ਸਤਲੁਜ ਦੀ ਪਾਕਿਸਤਾਨ ਵੱਲ ਨੂੰ ਬੈਰਾਜ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਇਲਾਕੇ ਦੇ ਪਿੰਡਾਂ 'ਚ ਫੈਲ ਰਹੇ ਪਾਣੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਹੱਦ ਪਾਰ ਸੁਨੇਹਾ ਭੇਜਿਆ ਗਿਆ ਤੇ ਪਾਕਿਸਤਾਨ ਵੱਲ ਗੇਟ ਖੁੱਲ੍ਹੇ ਤੇ ਹੁਣ ਮੀਂਹ ਦੇ ਪਾਣੀ ਦੀ ਥੱਲੇ ਨੂੰ ਨਿਕਾਸੀ ਸ਼ੁਰੂ ਹੋਈ ਹੈ। 


ਫਾਜਿ਼ਲਕਾ ਪ੍ਰਸ਼ਾਸਨ ਅਤੇ ਬੀਐਸਐਫ ਦੀ ਪਹਿਲਕਦਮੀ ਤੋਂ ਬਾਅਦ ਸਤਲੁਜ ਦਰਿਆ ਤੇ ਪਾਕਿਸਤਾਨ ਵਿੱਚ ਬਣੇ ਬੈਰਾਜ ਦੇ ਗੇਟ ਬੀਤੀ ਰਾਤ ਖੋਲ੍ਹੇ ਗਏ। ਜਿਸ ਨਾਲ ਕੁਦਰਤੀ ਵਹਾਅ ਅਨੁਸਾਰ ਥੱਲੇ ਨੂੰ ਪਾਣੀ ਜਾਣਾ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਉਨ੍ਹਾਂ ਦੇ ਬੈਰਾਜ ਦੇ ਗੇਟ ਬੰਦ ਕੀਤੇ ਹੋਏ ਸੀ। ਭਾਰੀ ਬਾਰਿਸ਼ਾਂ ਕਾਰਨ ਉਪਜੇ ਹਲਾਤਾਂ ਦੇ ਮੱਦੇਨਜਰ ਮਸਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐਸ ਦੇ ਧਿਆਨ ਵਿਚ ਇਹ ਗੱਲ ਆਉਣ ਉਪਰੰਤ ਉਨ੍ਹਾਂ ਦੀ ਬੀਐਸਐਫ ਦੇ ਆਈਜੀ ਸਾਹਿਬ ਨਾਲ ਗੱਲ ਹੋਈ। 

 

ਜਿਸ ਉਪਰਾਂਤ ਬਾਰਡਰ ਪਾਰ ਸੁਨੇਹਾ ਪਹੁੰਚਾਇਆ ਗਿਆ ਤੇ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਰਾਤ ਨੂੰ ਹੀ ਗੇਟ ਖੋਲ ਦਿੱਤੇ ਗਏ ਸੀ। ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਕਿਸਤਾਨ ਵੱਲ ਨੂੰ ਖੋਲ੍ਹੇ ਗਏ ਵਿਰਾਸਤ ਗੇਟ ਤੋਂ ਬਾਅਦ ਫਾਜ਼ਿਲਕਾ ਇਲਾਕੇ ਵਿੱਚ ਦਸ ਹਿੱਸੇ ਪਾਣੀ ਘੱਟ ਹੋ ਗਿਆ ਤੇ ਪਾਣੀ ਡਰੇਨਾਂ ਵਿੱਚ ਵਾਪਸ ਜਾਣਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਵਿਸ਼ੇਸ਼ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਏਗੀ ,ਜਿਨ੍ਹਾਂ ਵੱਲੋਂ ਇਲਾਕਿਆਂ ਦਾ ਦੌਰਾ ਕਰਕੇ ਕਿਹੜੀਆਂ ਫ਼ਸਲਾਂ ਪ੍ਰਭਾਵਤ ਹੋਈਆਂ ਹਨ , ਉਨ੍ਹਾਂ ਦਾ ਆਂਕੜਾ ਤਿਆਰ ਕੀਤਾ ਜਾਵੇਗਾ।