Hoshiarpur news: ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ,ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।
ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸਿਆਰਪੁਰ ਸ੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ-ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸਿਆਰਪੁਰ ਜੀ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ।
ਇਸ ਦੌਰਾਨ ਮਿਤੀ 03- 12-2023 ਨੂੰ ASI ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰਾਂ ਨੇ ਗਸਤ ਮਿਤੀ 27- 11-23 ਨੂੰ ਸੱਲਾ ਰੋਡ ਟਾਂਡਾ ਵਿਖੇ ਕੀਤੀ ਲੁੱਟ ਦੀ ਵਾਰਦਤ ਜਿਸ ਵਿੱਚ ਇਕ ਔਰਤ ਕੋਲੋਂ ਮੋਬਾਇਲ ਫੋਨ ਖੋਹ ਲਿਆ ਸੀ,ਦੇ ਹੇਠ ਲਿਖੇ ਦੋਸ਼ੀ ਅਜੇ ਕੁਮਾਰ ਉਰਫ ਠੇਠੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: Khanna news: ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਬਾਹਰਲੇ ਸੂਬਿਆਂ ਤੋਂ ਹਥਿਆਰ ਸਪਲਾਈ ਕਰਨ ਵਾਲੇ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਦੋਸ਼ੀ ਦਾ ਪਿਛੋਕੜ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ ਇਸ ਤੋਂ ਪਹਿਲਾ ਲੁੱਟਾਂ ਖੋਹਾਂ ਅਤੇ ਚੋਰੀ ਦੇ 04 ਮੁਕੱਦਮੇ ਦਰਜ ਹਨ, ਇਸ ਦੋਸ਼ੀ ਦੀ ਸਖਤੀ ਨਾਲ ਪੁੱਛਗਿੱਛ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਟਰੇਸ ਹੋਇਆ ਮੁਕੱਦਮਾ :-
ਮੁਕੱਦਮਾ ਨੰਬਰ 397 ਮਿਤੀ 27-11-23 ਅ/ਧ 379-ਬੀ ਭ/ਦ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ।
ਗ੍ਰਿਫਤਾਰ ਦੋਸ਼ੀ:- ਅਜੇ ਕੁਮਾਰ ਉਰਫ ਠੇਠੀ ਪੁੱਤਰ ਵਿਜੇ ਕੁਮਾਰ ਵਾਰਡ ਨੰਬਰ 5 ਬਾਲਮੀਕ ਮਹੁੱਲਾ ਟਾਡਾ ਥਾਣਾ ਟਾਡਾ ਜ਼ਿਲ੍ਹਾ ਹੁਸ਼ਿਆਰਪੁਰ।
ਇਹ ਵੀ ਪੜ੍ਹੋ: Khanna news: ਸੂਬੇਦਾਰ ਹਰਮਿੰਦਰ ਸਿੰਘ ਦੀ ਡਿਊਟੀ ਦੌਰਾਨ ਹੋਈ ਮੌਤ, ਪਰਿਵਾਰ ਨੇ ਸ਼ਹੀਦ ਦਾ ਦਰਜਾ ਦੇਣ ਦੀ ਕੀਤੀ ਮੰਗ