ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਦੁੱਬਲੀ ਦੀ ਗਊਸ਼ਾਲਾ ਵਿੱਚ ਆਏ ਦਿਨ ਦੋ ਤੋਂ ਤਿੰਨ ਗਾਵਾਂ ਮਰ ਜਾਂਦੀਆਂ ਹਨ। ਦਰਅਸਲ ਚਾਰਾ ਨਾ ਮਿਲਣ ਕਰਕੇ ਭੁੱਖ ਨਾਲ ਇਨ੍ਹਾਂ ਗਾਵਾਂ ਦੀ ਜਾਨ ਜਾ ਰਹੀ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਇਹ ਗਊਸ਼ਾਲਾ 2016 ਵਿੱਚ ਬਣਾਈ ਗਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤਕ ਗਊਸ਼ਾਲਾ ਵਿੱਚ ਕੋਈ ਸੁਧਾਰ ਨਹੀਂ ਹੋਇਆ। ਨਾ ਤਾਂ ਇੱਥੇ ਕੋਈ ਡਾਕਟਰ ਗਾਵਾਂ ਦੇ ਇਲਾਜ ਲਈ ਆਉਂਦਾ ਤੇ ਨਾ ਹੀ ਗਾਵਾਂ ਨੂੰ ਚਾਰਾ ਮਿਲਦਾ ਹੈ। ਇਸ ਕਾਰਨ ਗਾਵਾਂ ਭੁੱਖ ਤੇ ਬਿਮਾਰੀ ਨਾਲ ਮਰਦੀਆਂ ਜਾ ਰਹੀਆਂ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਕੋਈ ਵੀ ਗਾਂ ਮਰ ਜਾਂਦੀ ਹੈ ਤਾਂ ਉਸ ਨੂੰ ਗਊਸ਼ਾਲਾ ਵਿੱਚ ਹੀ ਦਫਨਾ ਦਿੱਤਾ ਜਾਂਦਾ ਹੈ। ਕੁੱਤੇ ਆਣ ਕੇ ਗਾਵਾਂ ਦੀ ਲਾਸ਼ ਪੁੱਟ ਕੇ ਬਾਹਰ ਕੱਢ ਦਿੰਦੇ ਹਨ। ਇਸ ਕਾਰਨ ਨੇੜਲੇ ਪਿੰਡਾਂ ਵਿੱਚ ਗੰਦੀ ਬਦਬੂ ਫੈਲ ਜਾਂਦੀ ਹੈ। ਪਿੰਡ ਵਾਸੀਆਂ ਖ਼ਦਸ਼ਾ ਜਤਾਇਆ ਕਿ ਇਸ ਨਾਲ ਪਿੰਡਾਂ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਵਿੱਚ 250 ਤੋਂ 300 ਦੇ ਕਰੀਬ ਗਾਵਾਂ ਹਨ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਸਿਰਫ਼ ਪੰਜ ਕਰਮਚਾਰੀ ਹੀ ਰੱਖੇ ਗਏ ਹਨ, ਜਿਨ੍ਹਾਂ ਤੋਂ ਇਨ੍ਹਾਂ ਗਾਵਾਂ ਦੀ ਦੇਖ-ਭਾਲ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਇਸ ਸਬੰਧੀ ਕਈ ਵਾਰ ਡੀਸੀ ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਗਊਸ਼ਾਲਾ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ ਨਹੀਂ ਤਾਂ ਇਸ ਗਊਸ਼ਾਲਾ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜੋ ਪਿੰਡ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਗਊਸ਼ਾਲਾ 'ਚ ਗਾਵਾਂ ਦਾ ਬੁਰਾ ਹਾਲ, ਚਾਰ ਨਾ ਮਿਲਣ ਕਰਕੇ ਮਰਨ ਲੱਗੀਆਂ
ਏਬੀਪੀ ਸਾਂਝਾ
Updated at:
17 Jul 2019 03:56 PM (IST)
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਇਹ ਗਊਸ਼ਾਲਾ 2016 ਵਿੱਚ ਬਣਾਈ ਗਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤਕ ਗਊਸ਼ਾਲਾ ਵਿੱਚ ਕੋਈ ਸੁਧਾਰ ਨਹੀਂ ਹੋਇਆ। ਨਾ ਤਾਂ ਇੱਥੇ ਕੋਈ ਡਾਕਟਰ ਗਾਵਾਂ ਦੇ ਇਲਾਜ ਲਈ ਆਉਂਦਾ ਤੇ ਨਾ ਹੀ ਗਾਵਾਂ ਨੂੰ ਚਾਰਾ ਮਿਲਦਾ ਹੈ। ਇਸ ਕਾਰਨ ਗਾਵਾਂ ਭੁੱਖ ਤੇ ਬਿਮਾਰੀ ਨਾਲ ਮਰਦੀਆਂ ਜਾ ਰਹੀਆਂ ਹਨ।
- - - - - - - - - Advertisement - - - - - - - - -