ਤਰਨ ਤਾਰਨ: ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਵਾਪਸ ਪਰਤੇ ਜ਼ਿਲ੍ਹੇ ਦੇ 7 ਹੋਰ ਲੋਕਾਂ ਦੀ ਰਿਪੋਰਟ ਪੋਜ਼ੇਟਿਵ ਆਈ ਹੈ।ਉਹਨਾਂ ਦੱਸਿਆ ਕਿ ਇਹਨਾਂ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਖੇ ਦਾਖਲ ਕੀਤਾ ਗਿਆ ਹੈ। ਸੱਭਰਵਾਲ ਨੇ ਦੱਸਿਆ ਕਿ ਅੱਜ 251 ਹੋਰ ਸੈਂਪਲ ਜਾਂਚ ਲਈ ਮੈਡੀਕਲ ਕਾਲਜ਼ ਅੰਮ੍ਰਿਤਸਰ ਭੇਜੇ ਗਏ ਹਨ ।ਉਹਨਾਂ ਦੱਸਿਆ ਕਿ ਅੱਜ ਪਹਿਲਾ ਭੇਜੇ ਗਏ 141 ਸੈਪਲਾਂ ਦੀ ਰਿਪੋਟਰ ਆਈ ਹੈ, ਜਿਸ ਵਿੱਚੋਂ 7 ਕੇਸ ਪੋਜ਼ੇਟਿਵ ਅਤੇ 134 ਦੀ ਰਿਪੋਰਟ ਨੈਗੇਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਵਾਇਰਸ ਤੋਂ ਪੀੜ੍ਹਤ ਪਾਏ ਗਏ ਇਲਾਕਿਆਂ ਪੱਟੀ, ਪਿੰਡ ਦਿਲਾਵਰਪੁਰ ਅਤੇ ਠੱਠਾ ਨੂੰ ਵੀ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।ਇਸ ਤੋਂ ਪਹਿਲਾ ਪਿੰਡ ਸੁਰ ਸਿੰਘ, ਲੋਹੁਕਾ ਅਤੇ ਖੇਮਕਰਨ ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।