ਜਲੰਧਰ: ਸ਼ਹਿਰ ਦੇ ਨਿੱਜੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਮਗਰੋਂ ਉਸ ਦੇ ਅਧਿਆਪਕ 'ਤੇ ਕੇਸ ਦਰਜ ਕਰ ਲਿਆ ਹੈ। ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਸੀ, ਜਿਸ ਦਾ ਇਲਜ਼ਾਮ ਉਸ ਨੇ ਆਪਣੇ ਅਧਿਆਪਕ ਸਿਰ ਲਾਇਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਨੌਵੀਂ ਜਮਾਤ ਦੀ ਲੜਕੀ ਨੇ ਲਿਆ ਫਾਹਾ, ਸਕੂਲ ’ਚ ਮਾਸਟਰ ਕਰਦਾ ਸੀ ਪ੍ਰੇਸ਼ਾਨ
ਪੁਲਿਸ ਨੇ ਅਧਿਆਪਕ ਨਰੇਸ਼ ਕਪੂਰ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਧਿਆਪਕ ਨਰੇਸ਼ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸਕੂਲ ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
ਪੜ੍ਹੋ ਖ਼ੁਦਕੁਸ਼ੀ ਕਰ ਚੁੱਕੀ ਬੱਚੀ ਵੱਲੋਂ ਲਿਖਿਆ ਭਾਵੁਕ ਸੁਸਾਈਡ ਨੋਟ-
05 Feb'2019, Tuesday
SUICIDE NOTE,
ਮੰਮਾ ਐਂਡ ਪਾਪਾ
ਮੈਂ ਇਹ ਸੁਸਾਇਡ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੀ, ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ, ਉਹ ਹੈ ਮੇਰੇ ਸਕੂਲ ਦਾ ਸਰ 'ਨਰੇਸ਼ ਕਪੂਰ', ਮੰਮਾ ਉਹ ਮੈਨੂੰ ਹਮੇਸ਼ਾ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ ਸੀ, ਅਗਰ ਮੈਂ ਸਕੂਲ ਜਾਂਦੀ ਸੀ ਤੇ ਉਸ ਨੂੰ ਹਮੇਸ਼ਾ ਮੈਂ ਹੀ ਦਿਖਦੀ ਹੁੰਦੀ ਸੀ, ਮੈਨੂੰ ਹੀ ਉਹ ਹਮੇਸ਼ਾ ਡਾਂਟਦਾ ਹੁੰਦਾ ਸੀ, ਚਾਹੇ ਤੁਸੀਂ ਮੇਰੀ ਕਿਸੇ ਸਹੇਲੀ ਨੂੰ ਪੁੱਛ ਲਿਓ, ਕਿਸੇ ਹੋਰ ਦਾ ਗੁੱਸਾ ਉਹ ਹਮੇਸ਼ਾਂ ਮੇਰੇ 'ਤੇ ਹੀ ਕੱਢਦਾ ਰਹਿੰਦਾ ਸੀ, ਉਸ ਨੇ ਆਪਣੀ ਕਲਾਸ 'ਚ ਸਾਰੇ ਬੱਚਿਆਂ ਨੂੰ ਡਰਾ ਕੇ ਰੱਖਿਆ ਸੀ, ਮੰਮਾ ਮੈਂ ਉਸ ਦੇ ਹੀ ਡਰ ਤੋਂ ਸਕੂਲ ਨਹੀਂ ਜਾਂਦੀ ਸੀ, ਤੁਸੀਂ ਪੁੱਛਦੇ ਹੁੰਦੇ ਸੀ ਨਾ.....ਤੇਰਾ ਪੜ੍ਹਾਈ ਵਿੱਚ ਦਿਲ ਕਿਉਂ ਨਹੀਂ ਲੱਗਦਾ....ਮੈਨੂੰ ਦੱਸ, ਮੰਮਾ ਮੈਂ ਤਹਾਨੂੰ ਕੀ ਦੱਸਦੀ..?
ਉਸ ਨੂੰ ਦੇਖ ਕੇ ਤੇ ਉਸ ਦੀਆਂ ਗੱਲਾਂ ਸੋਚ-ਸੋਚ ਕੇ ਮੇਰਾ ਦਿਲ ਘਬਰਾਉਣ ਲੱਗ ਜਾਂਦਾ ਸੀ, ਉਸ ਦੀ ਕਲਾਸ 'ਚ ਕੋਈ ਕਿਸੇ ਕੋਲੋਂ ਕੋਈ ਚੀਜ਼ ਮੰਗ ਲੈਂਦਾ ਸੀ ਤੇ ਉਹ ਉਸ ਬੱਚੇ ਦੇ ਮੂੰਹ 'ਤੇ ਆਪਣਾ ਪੰਜਾ ਛਾਪ ਦਿੰਦਾ ਸੀ, ਪਿਛਲੀਆਂ ਕਲਾਸਾਂ ਪਾਸ ਕਰਕੇ ਮੈਂ ਮੰਮਾ 10th 'ਚ ਹੋਈ ਤੇ ਇਸ ਕਲਾਸ 'ਚ ਆ ਕੇ ਮੇਰਾ ਦਿਮਾਗ ਫਿਰ ਗਿਆ, ਉਸ ਦੀਆਂ ਗੱਲਾਂ ਸੋਚ-ਸੋਚ ਕੇ, ਮੰਮਾ ਮੈਨੂੰ ਉਸ ਸਰ ਕੋਲੋਂ ਬਹੁਤ ਡਰ ਲੱਗਦਾ ਹੈ, ਉਹਦੇ ਕਰਕੇ ਤੇ ਮੈਂ ਸਕੂਲ 'ਚ ਬਹੁਤ ਰੋਈ ਹਾਂ, ਭਾਵੇਂ ਤੁਸੀਂ ਮੇਰੀਆਂ ਸਹੇਲੀਆਂ ਨੂੰ ਪੁੱਛ ਲਿਓ, ਮੈਨੂੰ ਕੋਈ ਹੋਰ ਰਸਤਾ ਨਹੀਂ ਦਿਖ ਰਿਹਾ ਸੁਸਾਇਡ ਕਰਨ ਤੋਂ ਇਲਾਵਾ, ਤਹਾਨੂੰ ਲੱਗਦਾ ਹੋਵੇਗਾ ਕਿ ਮੈਂ ਬਹੁਤ ਗਲਤ ਰਸਤਾ ਚੂਜ਼ ਕੀਤਾ, ਮੇਰਾ ਫੈਸਲਾ ਵੀ ਗਲਤ ਹੋ ਸਕਦਾ ਹੈ, ਬਟ, ਮੇਰੇ ਦਿਲ ਦਾ ਡਰ ਝੂਠਾ ਅਤੇ ਗਲਤ ਨਹੀਂ ਹੋ ਸਕਦਾ, ਆਈ ਹੇਟ ਨਰੇਸ਼ ਸਰ !!!
ਮੰਮਾ ਤੁਸੀਂ ਪਲੀਜ਼ ਮੇਰੇ ਜਾਣ ਤੋਂ ਬਾਅਦ ਨਾ ਰੋਇਓ, ਠੀਕ ਆ ਮੈਂ ਹਮੇਸ਼ਾਂ ਤੁਹਾਡੇ ਦਿਲ 'ਚ ਰਹੂੰਗੀ, ਤੁਸੀਂ ਆਪਣਾ ਤੇ ਪਾਪਾ ਦਾ ਖਿਆਲ ਰੱਖਿਓ, ਪਾਪਾ ਜੀ.... ਹੁਣ ਤੁਹਾਡੇ ਪੈਸੇ ਨੂੰ ਕੋਈ ਅੱਗ ਨਹੀਂ ਲਾਵੇਗਾ, ਹੁਣ ਤਹਾਨੂੰ ਕੋਈ ਤੰਗ ਨਹੀਂ ਕਰੇਗਾ ਕਿ ਮੈਨੂੰ ਇਹ ਲੈ ਕੇ ਦਿਓ, ਉਹ ਲੈ ਕੇ ਦਿਓ, ਚਲੋ ਮੇਰੇ ਮਰਨ ਤੋਂ ਪਹਿਲਾਂ ਇੱਕ ਦਿਲ ਦੀ ਰੀਝ ਸੀ ਕਿ ਐਕਟਿਵਾ ਤੇ ਨਿਊ ਫੋਨ ਲੈਣਾ ਹੈ, ਚਲੋ ਕੋਈ ਨਹੀਂ ਇਹ ਦੋਵੇਂ ਚੀਜ਼ਾਂ ਹੀ ਨਹੀਂ ਆਈਆਂ ਕੋਈ ਗੱਲ ਨਹੀਂ।
ਭੈਣ ਨੂੰ ਕਹਿਓ ਕਿ ਦੀਦੀ ਤੈਨੂੰ ਬਹੁਤ ਪਿਆਰ ਕਰਦੀ ਹੈ, ਮੰਮਾ ਪਲੀਜ਼ ਤੁਸੀਂ ਤੇ ਪਾਪਾ ਦੋਨੋਂ ਮਿਲ ਕੇ ਨਰੇਸ਼ ਕਪੂਰ ਨੂੰ ਸਜ਼ਾ ਦਿਵਾਇਓ, ਉਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਮਰ ਜਾਵਾਂ, ਪਲੀਜ਼ ਤੁਸੀਂ ਉਹਨੂੰ ਛੱਡਿਓ ਨਾ, ਉਹਦੀ ਗਲਤੀ ਦੀ ਸਜ਼ਾ ਉਹਨੂੰ ਜ਼ਰੂਰ ਦਿਵਾਇਓ ਤਾਂ ਹੀ ਮੇਰੀ ਆਤਮਾ ਨੂੰ ਸ਼ਾਂਤੀ ਆਉਣੀ ਹੈ, ਬੱਸ ਇਸ ਤੋਂ ਜ਼ਿਆਦਾ ਮੈਂ ਹੁਣ ਕੁਝ ਨਹੀਂ ਬੋਲਣਾ ਚਾਹੁੰਦੀ, ਬੱਸ ਇਹੀ ਕਹੂੰਗਾਂ I Love You ਮੰਮਾ ਐਂਡ ਪਾਪਾ..!
I Quit!!!
Byeeeee!!!
ਅਲਵਿਦਾ Everyone.....