ਚੰਡੀਗੜ੍ਹ: 'ਸਿੱਖਿਆ ਬਚਾਓ, ਅਧਿਆਪਕ ਮੰਚ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਘਰ ਪਟਿਆਲਾ 'ਚ ਘੇਰੇਗਾ। ਅਧਿਆਪਕ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।


ਮੰਚ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਤੇ ਸਿੱਖਿਆ ਬਚਾਉ ਅਧਿਆਪਕ ਮੰਚ ਪੰਜਾਬ ਦੇ ਸੱਦੇ 'ਤੇ ਆਪਣੀਆਂ ਭੱਖਦੀਆਂ ਮੰਗਾਂ ਦੇ ਤੁਰੰਤ ਹੱਲ ਲਈ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਦੀ ਇਨਵਾਇਰਮੈਟ ਪਾਰਕ ਵਿੱਚ ਹਜਾਰਾਂ ਅਧਿਆਪਕ ਰੋਸ ਰੈਲੀ ਕਰਨਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਰੋਸ ਮਾਰਚ ਕਰਕੇ ਸਰਕਾਰ ਵੱਲੋਂ ਲਏ ਜਾ ਰਹੇ ਅਧਿਆਪਕ ਤੇ ਸਿੱਖਿਆ ਮਾਰੂ ਫੈਸਲਿਆਂ ਤੇ ਨਿੱਤ ਆ ਰਹੇ ਨਾਦਰਸ਼ਾਹੀ ਹੁਕਮਾਂ ਤੇ ਬੇਲੋੜੇ ਗੈਰਵਿਦਿਅਕ ਕੰਮਾਂ ਤੋਂ ਜਾਣੂ ਕਰਾਇਆ ਜਾਵੇਗਾ। ਜੇਕਰ ਪੰਜਾਬ ਸਰਕਾਰ ਵੱਲੋਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕਰ ਦਿਤਾ ਜਾਵੇਗਾ। ਇਸ ਰੋਸ ਮਾਰਚ ਦੀ ਪੂਰਨ ਕਾਮਯਾਬੀ ਲਈ ਮੰਚ ਵੱਲੋਂ ਪੰਜਾਬ ਭਰ ਦੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।