ਸਕੂਲ ਮੈਨੇਜਮੈਂਟ ਤੇ ਅਧਿਆਪਕਾਂ 'ਚ ਖੜਕੀ, ਤਿੰਨ ਟੀਚਰ ਬੇਹੋਸ਼
ਏਬੀਪੀ ਸਾਂਝਾ | 07 May 2019 01:56 PM (IST)
ਆਦਰਸ਼ ਸਕੂਲ ਦੇ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਆਪਣੀ ਤਨਖ਼ਾਹ ਉਡੀਕ ਰਹੇ ਹਨ। ਮੰਗਲਵਾਰ ਨੂੰ ਅੱਕੇ ਹੋਏ ਅਧਿਆਪਕਾਂ ਨੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੀ ਪ੍ਰਬੰਧਕਾਂ ਖ਼ਿਲਾਫ਼ ਧਰਨਾ ਲਾ ਦਿੱਤਾ। ਪ੍ਰਬੰਧਕਾਂ ਤੇ ਅਧਿਆਪਕਾਂ ਦਰਮਿਆਨ ਖ਼ੂਬ ਤਕਰਾਰ ਹੋਈ ਤੇ ਇਸ ਦੌਰਾਨ ਤਿੰਨ ਅਧਿਆਪਕ ਗਸ਼ ਖਾ ਕੇ ਡਿੱਗ ਪਏ।
ਸੰਗਰੂਰ: ਜ਼ਿਲ੍ਹੇ ਦੇ ਕਸਬੇ ਭਵਾਨੀਗੜ੍ਹ ਦੇ ਪਿੰਡ ਬਾਲਦ ਖੁਰਦ ਸਥਿਤ ਆਦਰਸ਼ ਸਕੂਲ ਵਿੱਚ ਅਧਿਆਪਕਾਂ ਤੇ ਪ੍ਰਬੰਧਕਾਂ ਵਿਚਕਾਰ ਕਾਫੀ ਤਣਾਅ ਵੱਧ ਗਿਆ। ਤਨਖ਼ਾਹ ਨਾ ਮਿਲਣ ਦੇ ਮਾਮਲੇ 'ਤੇ ਦੋਵੇਂ ਧਿਰਾਂ ਦਰਮਿਆਨ ਇੰਨੀ ਤਕਰਾਰਬਾਜ਼ੀ ਹੋਈ ਕਿ ਤਿੰਨ ਅਧਿਆਪਕ ਬੇਹੋਸ਼ ਹੋ ਗਏ ਤੇ ਹਾਲਾਤ ਕਾਬੂ ਕਰਨ ਲਈ ਪੁਲਿਸ ਵੀ ਸੱਦੀ ਗਈ। ਦਰਅਸਲ, ਆਦਰਸ਼ ਸਕੂਲ ਦੇ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਆਪਣੀ ਤਨਖ਼ਾਹ ਉਡੀਕ ਰਹੇ ਹਨ। ਮੰਗਲਵਾਰ ਨੂੰ ਅੱਕੇ ਹੋਏ ਅਧਿਆਪਕਾਂ ਨੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੀ ਪ੍ਰਬੰਧਕਾਂ ਖ਼ਿਲਾਫ਼ ਧਰਨਾ ਲਾ ਦਿੱਤਾ। ਪ੍ਰਬੰਧਕਾਂ ਤੇ ਅਧਿਆਪਕਾਂ ਦਰਮਿਆਨ ਖ਼ੂਬ ਤਕਰਾਰ ਹੋਈ ਤੇ ਇਸ ਦੌਰਾਨ ਤਿੰਨ ਅਧਿਆਪਕ ਗਸ਼ ਖਾ ਕੇ ਡਿੱਗ ਪਏ। ਅਧਿਆਪਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪ੍ਰਬੰਧਕਾਂ ਨੇ ਸਕੂਲ ਵਿੱਚ ਪੁਲਿਸ ਨੂੰ ਵੀ ਬੁਲਾ ਲਿਆ ਤਾਂ ਜੋ ਮਾਮਲਾ ਹੱਲ ਕੀਤਾ ਜਾ ਸਕੇ। ਹਾਲਾਂਕਿ, ਹਾਲੇ ਤਕ ਮਾਮਲੇ ਦਾ ਨਿਬੇੜਾ ਨਹੀਂ ਹੋਇਆ ਹੈ।