Punjab News:  ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੇਰ ਰਾਤ ਇੱਕ ਬੇਕਾਬੂ ਟਿੱਪਰ ਚਾਲਕ ਨੇ ਕਈ ਰੇਹੜੀ ਵਾਲਿਆਂ ਨੂੰ ਦਰੜ ਦਿੱਤਾ ਜਿਸ ਤੋਂ ਬਾਅਦ ਦੋ ਦੁਕਾਨ ਅੰਦਰ ਦਾਖਲ ਹੋ ਗਿਆ। ਘਟਨਾ ਵਿੱਚ ਦੋਵੇਂ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਮੌਕੇ ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


ਕਿਵੇਂ ਵਾਪਰਿਆ ਇਹ ਹਾਦਸਾ


ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਇੱਕ ਟਰੱਕ ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ। ਜਦੋਂ ਉਹ ਪਿੰਡ ਚਾਵਾ ਮੌੜ ਕੋਲ ਪਹੁੰਚਿਆ ਤਾਂ ਟਿੱਪਰ ਚਾਲਕ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਸੜਕ ਕਿਨਾਰੇ ਆਈਸਕ੍ਰੀਮ, ਪਲਾਸਟਿਕ ਦੇ ਸਾਮਾਨ ਅਤੇ ਗੋਲਗੱਪੇ ਦੀਆਂ ਰੇਹੜੀਆਂ ਨੂੰ ਲਤਾੜਦਾ ਹੋਇਆ ਕਰਿਆਨੇ ਦੀ ਦੁਕਾਨ ਵਿੱਚ ਜਾ ਵੱਜਿਆ। ਟਰੱਕ ਦੀ ਲਪੇਟ 'ਚ ਸੜਕ 'ਤੇ ਸਾਮਾਨ ਖਰੀਦ ਰਹੇ ਲੋਕ ਤੇ ਰੇਹੜੀਆਂ ਵਾਲੇ ਆ ਗਏ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।


ਮ੍ਰਿਤਕਾਂ ਦੀ ਹੋਈ ਪਛਾਣ, ਕਈ ਗੰਭੀਰ ਜ਼ਖ਼ਮੀ


ਇਸ ਦਰਦਾਨਕ ਹਾਦਸੇ ਵਿੱਚ ਗੰਭੀਰ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਅਤੇ ਕਿਰਨ ਦਾਸ ਵਾਸੀ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ। ਲੋਕਾਂ ਅਨੁਸਾਰ ਉਕਤ ਟਿੱਪਰ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਕਤ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਵੀ ਇੱਥੇ ਇੱਕ ਹਾਦਸਾ ਵਾਪਰਿਆ ਸੀ। ਉਸ ਸਮੇਂ ਵੀ ਬੱਸ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।


ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ


ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐੱਸਪੀ ਨਵਜੋਤ ਸਿੰਘ ਨੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Guinness world record: ਪੰਜਾਬੀ ਗੱਭਰੂ ਨੇ ਤੋੜਿਆ Bruce lee ਦਾ ਰਿਕਾਰਡ, ਵੱਡੇ-ਵੱਡਿਆਂ ਨੂੰ ਕੀਤਾ ਚਿੱਤ, ਜਾਣੋ ਕੀ ਹੈ ਰਿਕਾਰਡ