ਪਟਿਆਲਾ: ਇੱਥੋਂ ਦੇ ਅਰਬਨ ਅਸਟੇਟ ਦੀ ਪਟਾਕਾ ਮਾਰਕਿਟ 'ਚ ਭਿਆਨਕ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਤਕਰੀਬਨ 15 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।

ਮਾਰਕਿਟ 'ਚ ਖੜੇ ਦੋ ਵਾਹਨ ਵੀ ਅੱਗ ਦੀ ਝਪੇਟ 'ਚ ਆ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।